ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਲਾਗ ਤੋਂ ਬਚਣ ਲਈ ਸ਼ਹਿਰ ਛੱਡ ਕੇ ਆਪਣੇ-ਆਪਣੇ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਪਿੰਡਾਂ ਵਿੱਚੋਂ ਰੋਜੀ ਰੋਟੀ ਕਮਾਉਣ ਲਈ ਆਏ ਲੋਕ ਕੋਰੋਨਾ ਦੇ ਡਰੋਂ ਸ਼ਹਿਰ ਨਾ ਛੱਡਣ।
ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਹੈ ਕਿ "ਮੇਰੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਜਿਸ ਸ਼ਹਿਰ ਵਿੱਚ ਹੋ, ਕ੍ਰਿਪਾ ਕਰਕੇ ਕੁਝ ਦਿਨ ਉੱਥੇ ਹੀ ਰਹੋ। ਇਸ ਨਾਲ ਅਸੀਂ ਸਭ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਰੇਲਵੇ ਸਟੇਸ਼ਨ, ਬਸ ਅੱਡਿਆਂ 'ਤੇ ਭੀੜ ਲਾਕੇ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਇਸ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਚਿੰਤਾ ਕਰੋ, ਜ਼ਰੂਰੀ ਨਾ ਹੋਵੇ ਤਾਂ ਆਪਣੇ ਘਰ ਤੋਂ ਬਾਹਰ ਨਾ ਜਾਓ।"