ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਅਰਬ ਡਾਲਰ ਦੇ ਦੋ ਰੱਖਿਆ ਸੌਦਿਆਂ ਉੱਤੇ ਦਸਤਖਤ ਕੀਤੇ ਜਾਣਗੇ। ਇਸ ਵਿਚ ਭਾਰਤੀ ਜਲ ਸੈਨਾ ਲਈ 24 ਐਮਐਚ 60 ਆਰ ਹੈਲੀਕਾਪਟਰ ਅਤੇ ਸੈਨਾ ਲਈ ਛੇ ਏਐਚ 64ਈ ਅਪਾਚੇ ਹੈਲੀਕਾਪਟਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਕੈਬਿਨੇਟ ਕਮੇਟੀ ਨੇ 24 ਫਰਵਰੀ ਨੂੰ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ 24 ਐਮਐਚ-60 ‘ਰੋਮੀਓ’ ਨੇਵੀ ਮਲਟੀ-ਮਿਸ਼ਨ ਹੈਲੀਕਾਪਟਰਾਂ ਨੂੰ 2.12 ਬਿਲੀਅਨ ਡਾਲਰ ਅਤੇ ਅਮਰੀਕਾ ਤੋਂ 79.6 ਕਰੋੜ ਰੁਪਏ ਦੇ ਦੋ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਸੀ।
ਸੋਮਵਾਰ ਨੂੰ ਗੁਜਰਾਤ ਪਹੁੰਚੇ ਅਮਰੀਕੀ ਰਾਸ਼ਟਰਪਤੀ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਕਿਹਾ, "ਅਸੀਂ ਆਪਣੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਂਦੇ ਰਹਾਂਗੇ। ਸੰਯੁਕਤ ਰਾਜ ਅਮਰੀਕਾ ਭਾਰਤ ਨੂੰ ਸਭ ਤੋਂ ਵਧੀਆ ਅਤੇ ਜਾਨਲੇਵਾ ਫੌਜੀ ਯੰਤਰ ਪ੍ਰਦਾਨ ਕਰਨ ਲਈ ਤਿਆਰ ਹੈ। ਅਸੀਂ ਸਭ ਤੋਂ ਵਧੀਆ ਹਥਿਆਰ ਬਣਾਉਂਦੇ ਹਾਂ ਅਤੇ ਹੁਣ ਅਸੀਂ ਭਾਰਤ ਨਾਲ ਸੌਦਾ ਕਰ ਰਹੇ ਹਾਂ।"
ਉਨ੍ਹਾਂ ਕਿਹਾ, "ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ੍ਹ ਸਾਡੇ ਪ੍ਰਤੀਨਿਧੀ ਭਾਰਤੀ ਸੈਨਿਕ ਬਲਾਂ ਲਈ ਤਿੰਨ ਅਰਬ ਡਾਲਰ ਤੋਂ ਵੱਧ ਦੀ ਵਿਕਰੀ ਦੇ ਸੌਦੇ ਉੱਤੇ ਦਸਤਖਤ ਕਰਾਂਗੇ ਜਿਸ ਵਿਚ ਅਤਿ-ਆਧੁਨਿਕ ਮਿਲਟਰੀ ਹੈਲੀਕਾਪਟਰ ਅਤੇ ਹੋਰ ਫੌਜੀ ਯਤੰਰ ਸ਼ਾਮਲ ਹਨ।"
ਟਰੰਪ ਦੇ ਅੱਜ ਦੇ ਪ੍ਰੋਗਰਾਮ