ਨਵੀਂ ਦਿੱਲੀ: ਬਿਸ਼ਕੇਕ 'ਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸ਼ਿਖ਼ਰ ਸੰਮੇਲਨ ਦੌਰਾਨ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਿਲ ਨਹੀਂ ਮਿਲੇ ਪਰ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇੱਕ ਦਿਨ ਕਰਤਾਰੁਪੁਰ ਲਾਂਘਾ ਇਨ੍ਹਾਂ ਦੋਵਾਂ ਦੇਸ਼ਾਂ ਤੇ ਉਸ ਦੇ ਹਾਕਮਾਂ ਦੇ ਦਿਲ ਜ਼ਰੂਰ ਮਿਲਾਵੇਗਾ। ਕਰਤਾਰਪੁਰ ਲਾਂਘੇ ਦਾ ਕੰਮ ਦੋਵਾਂ ਪਾਸਿਓਂ ਤੇਜ਼ੀ ਨਾਲ ਚੱਲ ਰਿਹਾ ਹੈ, ਖ਼ਾਸ ਕਰ ਪਾਕਿਸਤਾਨ ਵੱਲ। ਅਜਿਹੇ 'ਚ ਸੰਭਾਵਨਾ ਹੈ ਕਿ ਜਦ ਲਾਂਘੇ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਰਿਸ਼ਤਿਆਂ 'ਚ ਵੀ ਸੁਧਾਰ ਆਵੇਗਾ।
ਦਿਲ ਮਿਲਾਵੇਗਾ ਕਰਤਾਰਪੁਰ ਲਾਂਘਾ! - pm modi and imran khan in SCO summit
ਬਿਸ਼ਕੇਕ 'ਚ ਹੋਏ ਐੱਸਸੀਓ ਸੰਮੇਲਨ ਵਿੱਚ ਭਾਰਤ-ਪਾਕਿ ਦੇ ਪ੍ਰਧਾਨ ਮੰਤਰੀਆਂ ਦੀ ਆਪਸ ਵਿੱਚ ਦੁਆ-ਸਲਾਮ ਹੋਈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।

ਡਿਜ਼ਾਇਨ ਫ਼ੋਟੋ।
ਦੱਸਣਯੋਗ ਹੈ ਕਿ ਸ਼ਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਮਰਾਨ ਖ਼ਾਨ ਨੇ ਆਪਸ 'ਚ ਦੁਆ-ਸਲਾਮ ਕੀਤੀ ਪਰ ਇਸ ਤੋਂ ਪਹਿਲਾਂ ਦੋਵਾਂ ਦੀਆਂ ਇੱਕ-ਦੂਜੇ ਨਾਲ ਨਜ਼ਰਾਂ ਵੀ ਨਹੀਂ ਮਿਲੀਆਂ ਸਨ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਦੋਵਾਂ ਦੀ ਮੁਲਾਕਾਤ ਹੋਈ ਪਰ ਉਨ੍ਹਾਂ ਦੇ ਦਿਲ ਨਹੀਂ ਮਿਲੇ।
ਹਾਲਾਂਕਿ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਦੀ ਮੌਜੂਦਗੀ 'ਚ ਅੱਤਵਾਦ ਦੇ ਮੁੱਦੇ 'ਤੇ ਖ਼ਰੀਆਂ-ਖ਼ਰੀਆਂ ਸੁਣਾਈਆਂ ਤੇ ਉਨ੍ਹਾਂ ਇਮਰਾਨ ਖ਼ਾਨ ਨਾਲ ਨਜ਼ਰਾਂ ਵੀ ਨਹੀਂ ਮਿਲਾਈਆਂ ਸਨ।