PM ਮੋਦੀ ਨੇ ਆਪਣੇ ਟਵੀਟਰ ਹੈਂਡਲ 'ਚ ਬਦਲਿਆ ਨਾਂਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਿਕ ਟਵੀਟਰ ਹੈਂਡਲ ਤੇ ਜੋੜਿਆ 'ਚੌਂਕੀਦਾਰ' ਸ਼ਬਦ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਿਕ ਟਵੀਟਰ ਹੈਂਡਲ ਤੇ 'ਚੌਂਕੀਦਾਰ' ਸ਼ਬਦ ਜੋੜ ਲਿਆ ਹੈ। ਇਸ ਨੂੰ 2019 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ।
ਦਰਅਸਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਕਸਰ ਚੌਂਕੀਦਾਰ ਸ਼ਬਦ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਮੋਦੀ 'ਤੇ ਤੰਜ ਕਸਦੇ ਰਹਿੰਦੇ ਹਨ।
ਇਸ ਦੇ ਮੱਦੇਨਜ਼ਰ ਭਾਜਪਾ ਨੇ ਮੈਂ ਵੀ ਚੌਂਕੀਦਾਰ ਮੁਹਿੰਮ ਵੀ ਚਲਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਇੱਕ ਵੀਡੀਓ ਟਵੀਟ ਕਰ ਇਸ ਨੂੰ ਪ੍ਰਚਾਰਿਤ ਕੀਤਾ ਸੀ।
ਹੁਣ ਪ੍ਰਧਾਨ ਮੰਤਰੀ ਮੋਦੀ ਦੇ ਟਵੀਟਰ ਹੈਂਡਲ 'ਤੇ @narendramodi पर Chowkidar Narendra Modi ਨਾਂਅ ਲਿਖਿਆ ਹੋਇਆ ਨਜ਼ਰ ਆਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਚੌਂਕੀਦਾਰ ਸ਼ਬਦ ਜੋੜਿਆ
ਰੇਲ ਮੰਤਰੀ ਪਿਯੂਸ਼ ਗੋਇਲ
ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ
ਕੇਂਦਰੀ ਸਿਹਤ ਅਤੇ ਪਰਿਵਾਰਕ ਕਲਿਆਣ ਮੰਤਰੀ ਜੇ.ਪੀ. ਨੱਡਾ
ਤ੍ਰਿਪੁਰਾ ਦੇ ਮੁਖ ਮੰਤਰੀ ਬਿਪਲਬ ਕੁਮਾਰ ਦੇਬ
ਝਾਰਖੰਡ ਦੇ ਮੁਖ ਮੰਤਰੀ ਰਘੁਬਰ ਦਾਸ
ਭਾਜਪਾ ਦੇ ਆਈ.ਟੀ ਸੈਲ ਦੀ ਮੁਖੀ ਅਮੀਤ ਮਾਲਵੀਯ