ਸ਼੍ਰੀਨਗਰ: ਕਸ਼ਮੀਰ ਘਾਟੀ 'ਚ ਤਣਾਅ ਤੇ ਅਰਾਜਕਤਾ ਭਰੇ ਮਾਹੌਲ 'ਚ ਸੁਧਾਰ ਆਉਣ ਮਗਰੋਂ ਕਾਸ਼ਮੀਰ 'ਚ ਫੋਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਇਸ ਬਾਰੇ ਦੱਸਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਅੱਤਵਾਦੀ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਤਿੰਨ ਦਿਨਾਂ ਲਈ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸ਼ੁੱਕਰਵਾਰ ਦੀ ਰਾਤ ਨੂੰ ਕਾਸ਼ਮੀਰ ਘਾਟੀ 'ਚ ਮੁੜ ਤੋਂ ਫੋਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਹਲਾਂਕਿ, ਫੋਨ ਤੇ ਇੰਟਰਨੈਟ ਸੇਵਾ ਪੂਰੀ ਘਾਟੀ ਵਿੱਚ ਬੰਦ ਹੈ , ਪਰ ਕਸ਼ਮੀਰ 'ਚ ਮੁੜ ਫੋਨ ਸੇਵਾਵਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਸਥਿਤੀ 'ਚ ਸੁਧਾਰ ਦੇ ਮੱਦੇਨਜ਼ਰ ਲਿਆ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਟਰਨੈਟ ਸੇਵਾਵਾਂ ਨੂੰ ਬਹਾਲ ਕਰਨ ਦਾ ਫੈਸਲਾ ਘਾਟੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਹੀ ਸਮਾਂ ਆਉਣ 'ਤੇ ਲਿਆ ਜਾਵੇਗਾ। ਬੀਐਸਐਨਐਲ ਦੇ ਪੋਸਪੇਡ ਤੋਂ ਇਲਾਵਾ, ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਬੀਐਸਐਨਐਲ ਦੇ ਪੋਸਟਪੇਡ ਨੂੰ ਛੱਡ ਕੇ, 2 ਜੀ ਤੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ।