ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ - babul supriyo
ਚੋਰ ਅਕਸਰ ਚੋਰੀ ਕਰਨ ਲਈ ਭੀੜ ਵਾਲੇ ਇਲਾਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਅਰੁਣ ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਇੱਕਠੀ ਹੋਈ ਭੀੜ ਦਾ ਚੋਰਾਂ ਨੇ ਫਾਇਦਾ ਚੁੱਕਿਆ। ਜੇਟਲੀ ਦੇ ਅੰਤਮ ਸੰਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ ਹੋ ਗਿਆ।
ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਨਿਗਮ ਬੋਧ ਘਾਟ ਉੱਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਅੰਤਿਮ ਸਸਕਾਰ ਦੌਰਾਨ ਭਾਜਪਾ ਸੰਸਦ ਮੈਂਬਰ ਬਾਬੁਲ ਸੁਪਰਿਓ ਸਮੇਤ 11 ਲੋਕਾਂ ਦਾ ਫੋਨ ਚੋਰੀ ਹੋ ਗਿਆ। ਇਹ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਪਤੰਜਲੀ ਦੇ ਬੁਲਾਰੇ ਐੱਸਕੇ ਤਿਜਾਰਾਵਾਲਾ ਨੇ ਦਿੱਤੀ।
ਤਿਜਾਰਾਵਾਲਾ ਨੇ ਟਵੀਟ ਕਰਕੇ ਸ਼ਿਕਾਇਤ ਕੀਤੀ ਕਿ ਐਤਵਾਰ ਦੀ ਸ਼ਾਮ ਉਨ੍ਹਾਂ ਦਾ, ਬਾਬੁਲ ਸੁਪਰਿਓ ਦਾ ਅਤੇ ਹੋਰ ਵੀ 10 ਲੋਕਾਂ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਗਿਆ।
TAGGED:
babul supriyo