ਨੀਮਚ: ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿੱਚ ਕੁੱਝ ਲੋਕਾਂ ਨੇ ਮੋਰ ਦੀ ਚੋਰੀ ਦੇ ਸ਼ੱਕ ਵਿੱਚ ਇੱਕ ਸ਼ਖਸ ਦੀ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਬੀਤੀ ਰਾਤ ਪਿੰਡ ਦੇ ਲੋਕਾਂ ਨੇ 4 ਲੋਕਾਂ ਨੂੰ ਫੜ੍ਹਿਆ ਸੀ। ਉਨ੍ਹਾਂ ਉੱਤੇ ਕਥਿਤ ਤੌਰ 'ਤੇ ਮੋਰ ਦੀ ਚੋਰੀ ਦਾ ਇਲਜ਼ਾਮ ਲੱਗਾ ਸੀ। ਚਾਰ ਵਿੱਚੋਂ ਤਿੰਨ ਲੋਕ ਉੱਥੋਂ ਭੱਜ ਗਏ, ਜਦੋਂ ਕਿ ਇੱਕ ਬਜ਼ੁਰਗ ਨੂੰ ਪਿੰਡ ਦੇ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ।
ਮੌਬ ਲਿੰਚਿੰਗ ਮਾਮਲਾ: ਮੋਰ ਚੋਰੀ ਕਰਨ ਦੇ ਸ਼ੱਕ 'ਚ ਬਜ਼ੁਰਗ ਨੂ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਮੱਧ ਪ੍ਰਦੇਸ਼ ਵਿੱਚ ਪਿੰਡ ਦੇ ਲੋਕਾਂ ਨੇ ਮੋਰ ਦੀ ਚੋਰੀ ਦੇ ਸ਼ੱਕ ਵਿੱਚ ਇੱਕ ਸ਼ਖਸ ਦੀ ਹੱਤਿਆ ਕਰ ਦਿੱਤੀ ਹੈ। ਮਾਮਲੇ ਵਿੱਚ ਪੁਲਿਸ ਨੇ ਪਿੰਡ ਦੇ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲਾ ਕੁਕੜੇਸ਼ਵਰ ਇਲਾਕੇ ਦੇ ਲਸੂਡੀਆ ਆਤਰੀ ਪਿੰਡ ਦਾ ਹੈ। ਘਟਨਾ ਤੋਂ ਬਾਅਦ ਪੁਲਿਸ ਨੇ 10 ਪਿੰਡ ਦੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਤੋਂ ਮਰੇ ਹੋਏ ਮੋਰ ਵੀ ਮਿਲੇ ਹਨ।
ਮ੍ਰਿਤਕ ਦੇ ਪੁੱਤਰ ਦਾ ਇਲਜ਼ਾਮ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਕਿਤੋਂ ਪਰਤ ਰਿਹਾ ਸੀ, ਬੱਸ ਵਾਲਿਆਂ ਨੇ ਰਸਤੇ ਵਿੱਚ ਉਤਾਰ ਦਿੱਤਾ, ਤਾਂ ਉਹ ਪੈਦਲ ਘਰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਉੱਤੇ ਪਿੰਡ ਵਾਲਿਆਂ ਨੇ ਹਮਲਾ ਕਰ ਦਿੱਤਾ ਗਿਆ। ਇਹ ਜ਼ਿਲ੍ਹੇ ਦੀ ਦੂਜੀ ਘਟਨਾ ਹੈ। ਇਸ ਤੋਂ ਦੋ ਦਿਨ ਪਹਿਲਾਂ ਹੀ ਬਕਰਾ ਚੋਰੀ ਕਰਨ ਦੇ ਇਲਜ਼ਾਮ ਵਿੱਚ ਭੀੜ ਨੇ ਤਿੰਨ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਅੱਗ ਲੱਗਾ ਦਿੱਤੀ ਸੀ।