ਪੰਜਾਬ

punjab

ETV Bharat / bharat

ਕੇਰਲ: ਮਹਿਲਾ ਵਿਧਾਇਕ ਨੇ ਕਸ਼ਮੀਰ ਤੋਂ ਬਿਨ੍ਹਾਂ ਭਾਰਤ ਦਾ ਨਕਸ਼ਾ ਕੀਤਾ ਪੋਸਟ, ਸ਼ਿਕਾਇਤ ਦਰਜ - ਕਸ਼ਮੀਰ ਤੋਂ ਬਿਨਾਂ ਭਾਰਤ ਦਾ ਨਕਸ਼ਾ ਪੋਸਟ

ਕੇਰਲ ਦੀ ਮਹਿਲਾ ਵਿਧਾਇਕ 'ਤੇ ਕਸ਼ਮੀਰ ਤੋਂ ਬਿਨ੍ਹਾਂ ਭਾਰਤ ਦਾ ਨਕਸ਼ਾ ਪੋਸਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਿਧਾਇਕ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਫ਼ੋਟੋ।
ਫ਼ੋਟੋ।

By

Published : Aug 17, 2020, 9:32 AM IST

ਅਲਾਪੁਝਾ / ਤਿਰੂਵਨੰਤਪੁਰਮ: ਅਰੂਰ ਤੋਂ ਵਿਧਾਇਕ ਸ਼ਨੀਮੋਲ ਉਸਮਾਨ ਵਿਰੁੱਧ ਐਤਵਾਰ ਨੂੰ ਸੁਤੰਤਰਤਾ ਦਿਵਸ ਦੇ ਵਧਾਈ ਸੰਦੇਸ਼ ਵਿਚ ਕਸ਼ਮੀਰ ਤੋਂ ਬਿਨ੍ਹਾਂ ਭਾਰਤ ਦਾ ਨਕਸ਼ਾ ਪੋਸਟ ਕਰਨ ਲਈ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਪੀ ਐਸ ਸਾਬੂ ਨੇ ਦੱਸਿਆ, "ਸਾਨੂੰ ਵਿਧਾਇਕ ਖਿਲਾਫ ਸ਼ਿਕਾਇਤ ਮਿਲੀ ਸੀ ਅਤੇ ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ।"

ਸੀਪੀਆਈ (ਐਮ) ਨੇ ਇਕ ਬਿਆਨ ਵਿਚ ਕਿਹਾ ਕਿ ਉਸਮਾਨ ਨੇ ਕਸ਼ਮੀਰ ਦੇ ਇਕ ਹਿੱਸੇ ਤੋਂ ਬਿਨ੍ਹਾਂ ਨਕਸ਼ਾ ਪ੍ਰਕਾਸ਼ਤ ਕਰਦਿਆਂ ਸੰਵਿਧਾਨਕ ਸਹੁੰ ਦੀ ਉਲੰਘਣਾ ਕੀਤੀ ਹੈ।

ਹਾਲਾਂਕਿ, ਉਨ੍ਹਾਂ ਦੇ ਫੇਸਬੁੱਕ ਪੇਜ ਦੇ ਐਡਮਿਨ ਨੇ ਮੁਆਫੀ ਮੰਗਦਿਆਂ ਕਿਹਾ ਕਿ ਇਸ 'ਤੇ ਕਸ਼ਮੀਰ ਤੋਂ ਬਿਨ੍ਹਾਂ ਨਕਸ਼ਾ ਪੋਸਟ ਕਰਨਾ ਇਕ ਗਲਤੀ ਸੀ।

ਐਡਮਿਨ ਨੇ ਪੋਸਟ ਕਰਦਿਆਂ ਲਿਖਿਆ, "ਪ੍ਰਕਾਸ਼ਤ ਕੀਤਾ ਨਕਸ਼ਾ ਵਿਕੀਪੀਡੀਆ ਪੇਜ ਤੋਂ ਲਿਆ ਗਿਆ ਸੀ ਜਿਸ ਵਿੱਚ ਭਾਰਤ ਦੇ ਡੈਮੋਗ੍ਰਾਫਿਕਸ ਵਿਭਾਗ ਦੀ ਜਾਣਕਾਰੀ ਵੀ ਸ਼ਾਮਲ ਸੀ। ਜਦੋਂ ਇਸ ਨੂੰ ਕਾਪੀ ਕੀਤਾ ਗਿਆ ਤਾਂ ਸਿਰਫ ਰੰਗੀਨ ਹਿੱਸਾ ਚੁਣਿਆ ਗਿਆ ਸੀ, ਜੋ ਇਸ ਨੂੰ ਅਧੂਰਾ ਨਕਸ਼ਾ ਬਣਉਂਦਾ ਹੈ।"

ਐਡਮਿਨ ਨੇ ਪੋਸਟ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਨਕਸ਼ੇ ਨੂੰ ਵਿਧਾਇਕ ਦੇ ਧਿਆਨ ਵਿੱਚ ਆਉਂਦਿਆਂ ਹੀ ਹਟਾ ਦਿੱਤਾ ਗਿਆ ਸੀ ਅਤੇ ਇਹ ਜਾਣ ਬੁੱਝ ਕੇ ਕੀਤੀ ਗਲਤੀ ਨਹੀਂ ਸੀ।

ABOUT THE AUTHOR

...view details