ਉਤਰਾਖੰਡ: ਖ਼ਾਨਪੁਰ ਤੋਂ ਭਾਜਪਾ ਵਿਧਾਇਕ ਪ੍ਰਣਬ ਸਿੰਘ ਚੈਂਪੀਅਨ ਨੂੰ 6 ਸਾਲ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ। ਕੁਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਉਤਰਾਖੰਡ ਬਾਰੇ ਗ਼ਲਤ ਟਿੱਪਣੀ ਕਰ ਰਹੇ ਸਨ। ਇਸ ਮਗਰੋਂ ਉਤਰਾਖੰਡ ਭਾਜਪਾ ਪ੍ਰਧਾਨ ਭੱਟ ਅਤੇ ਸੂਬਾਈ ਮਾਮਲਿਆਂ ਦੇ ਇੰਚਾਰਜ ਸ਼ਿਆਮ ਜਾਜੂ ਨੇ ਚੈਂਪੀਅਨ ਦੇ ਚਰਿੱਤਰ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਨੁਸ਼ਾਸਨ ਚ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਨੂੰ ਮਿਲੇ 3 ਨਵੇਂ ਡੀਜੀਪੀ
ਦੱਸ ਦੇਈਏ ਕਿ ਉਤਰਾਖੰਡ ਵਿਧਾਇਕ ਕੁੰਵਰ ਪ੍ਰਣਵ ਸਿੰਘ ਜਿਨ੍ਹਾਂ ਨੇ ਬਾਡੀ ਬਿਲਡਿੰਗ ਚ ਚੈਂਪੀਅਨਸ਼ਿਪ ਜਿੱਤਣ ਕਾਰਨ ਚੈਂਪੀਅਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਕ ਵੀਡੀਓ ਵਾਇਰਲ ਹੋਣ ਮਗਰੋਂ ਚਰਚਾ 'ਚ ਸਨ। ਇਸ ਵੀਡੀਓ 'ਚ ਉਹ 4 ਹਥਿਆਰਾਂ ਦੇ ਨਾਲ, ਸ਼ਰਾਬ ਪੀਂਦੇ ਹੋਏ ਗੀਤ ਦੀ ਧੁੰਨ ’ਤੇ ਨੱਚ ਰਹੇ ਸਨ ਤੇ ਸੂਬੇ ਅਤੇ ਦੇਸ਼ ਲਈ ਬੇਹਦ ਇਤਰਾਜ਼ਯੋਗ ਟਿੱਪਣੀ ਤੇ ਗ਼ੈਰ-ਸਮਾਜਿਕ ਸ਼ਬਦਾਂ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਚੈਂਪੀਅਨ ਦਾ ਪਿਛਲੇ ਮਹੀਨੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਉਹ ਇਕ ਪੱਤਰਕਾਰ ਨੂੰ ਧਮਕਾਉਂਦੇ ਹੋਏ ਨਜ਼ਰ ਆਏ ਸਨ। ਚੈਂਪੀਅਨ ਉਨ੍ਹਾਂ ਕਾਂਗਰਸੀ ਵਿਧਾਇਕਾਂ 'ਚੋਂ ਸਨ ਜਿਹੜੇ 2016 ਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵਿਰੁੱਧ ਬਾਗ਼ੀ ਹੋ ਗਏ ਸਨ ਤੇ ਭਾਜਪਾ 'ਚ ਸ਼ਾਮਲ ਹੋ ਗਏ ਸਨ।