ਇਟਾਨਗਰ: ਅਰੁਣਾਚਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ 'ਚ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੇ ਨੇਤਾ ਅਤੇ ਵਿਧਾਇਕ ਤਿਰੋਂਗ ਅਬੋਹ ਅਤੇ ਉਨ੍ਹਾਂ ਦੇ ਬੇਟੇ ਸਮੇਤ 11 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ ਦੇ ਅੱਤਵਾਦੀਆਂ ਨੇ ਮੰਗਲਵਾਰ ਸਵੇਰੇ 11:30 ਵਜੇ ਉਸ ਵਕਤ ਉਨ੍ਹਾਂ ਦੇ ਕਾਫ਼ਲੇ 'ਤੇ ਹਮਲਾ ਕੀਤਾ, ਜਦੋਂ ਉਹ ਅਸਾਮ ਤੋਂ ਆਪਣੇ ਵਿਧਾਨ ਸਭਾ ਇਲਾਕੇ ਖੋਂਸਾ ਜਾ ਰਹੇ ਸਨ।
ਅਰੁਣਾਚਲ ਪ੍ਰਦੇਸ਼ 'ਚ ਵਿਧਾਇਕ ਸਮੇਤ 11 ਲੋਕਾਂ ਦੀ ਹੱਤਿਆ - shot
ਅਰੁਣਾਚਲ ਪ੍ਰਦੇਸ਼ 'ਚ ਐਨਪੀਪੀ ਦੇ ਵਿਧਾਇਕ ਸਮੇਤ 11 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਮੁੱਖ ਮੰਤਰੀ ਪੇਮਾ ਖਾਂਡੁ ਨੇ ਕਿਹਾ ਹੈ ਕਿ ਇਸ ਹਮਲੇ ਦੀ ਸਾਜਿਸ਼ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ।
ਤਿਰੋਂਗ ਅਬੋਹ 2014 'ਚ ਪੀਪਲਜ਼ ਪਾਰਟੀ ਆਫ਼ ਅਰੁਣਾਚਲ ਦੇ ਟਿਕਟ ਤੋਂ ਖੋਂਸਾ ਦੇ ਪੱਛਮੀ ਵਿਧਾਨ ਸਭ ਖ਼ੇਤਰ ਤੋਂ ਵਿਧਾਇਕ ਚੁਣੇ ਗਏ। ਉਹ ਇਸ ਵਾਰ ਐਨਪੀਪੀ ਦੇ ਟਿਕਟ ਤੋਂ ਹੀ ਦੁਬਾਰਾ ਚੋਣਾਂ ਲੜ ਰਹੇ ਸਨ। ਸੂਬੇ ਦੇ ਡੀਜੀਪੀ ਐਸ.ਬੀ.ਕੇ ਸਿੰਘ ਨੇ ਦੱਸਿਆ ਹੈ ਕਿ ਤਿਰੋਂਗ ਦੇ ਨਾਲ ਉਨ੍ਹਾਂ ਦੇ ਬੇਟੇ, ਹੋਰ ਰਿਸ਼ਤੇਦਾਰ ਅਤੇ 4 ਸੁਰੱਖਿਆ ਕਰਮਚਾਰੀ ਮੌਜੂਦ ਸੀ। ਫ਼ਾਇਰਿੰਗ ਦੇ ਦੌਰਾਨ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਪੁਲੀਸ ਕਾਂਸਟੇਬਲ ਨੇ ਹਸਪਤਾਲ 'ਚ ਹੀ ਮੌਤ ਹੋ ਗਈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੁ ਨੇ ਕਿਹਾ ਕਿ ਇਸ ਹਮਲੇ ਦੀ ਸਾਜਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।