ਪੰਜਾਬ

punjab

ETV Bharat / bharat

ਮਿਸ਼ਨ ਵੰਦੇ ਭਾਰਤ: ਬ੍ਰਿਟੇਨ ਤੋਂ 93 ਭਾਰਤੀਆਂ ਨੂੰ ਲੈ ਕੇ ਭਾਰਤ ਪੁੱਜਾ ਜਹਾਜ਼

ਵੰਦੇ ਭਾਰਤ ਮਿਸ਼ਨ ਤਹਿਤ ਬ੍ਰਿਟੇਨ ਤੋਂ ਐਤਵਾਰ ਸਵੇਰੇ 93 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆਂ ਦੀ ਉਡਾਣ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਉੱਤਰੀ।

mission vande bharat
mission vande bharat

By

Published : May 24, 2020, 12:41 PM IST

ਇੰਦੌਰ: ਕੋਰੋਨਾ ਵਾਇਰਸ ਕਾਰਨ ਕਈ ਲੋਕ ਵਿਦੇਸ਼ਾਂ ਵਿੱਚ ਫਸੇ ਹੋਏੇ ਹਨ। ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲੈ ਕੇ ਆਉਣ ਲਈ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਵੱਖ-ਵੱਖ ਦੇਸ਼ਾਂ 'ਚੋਂ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਂਦਾ ਜਾ ਰਿਹਾ ਹੈ। ਇਸੇ ਤਹਿਤ ਬ੍ਰਿਟੇਨ ਤੋਂ ਐਤਵਾਰ ਨੂੰ 93 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆਂ ਦੀ ਉਡਾਣ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਉੱਤਰੀ।

ਹਵਾਈ ਅੱਡੇ ਦੀ ਡਾਇਰੈਕਟਰ ਆਰਿਮਾ ਸਨਿਆਲ ਨੇ ਦੱਸਿਆ ਕਿ 'ਵੰਦੇ ਭਾਰਤ ਮਿਸ਼ਨ' ਤਹਿਤ ਏਅਰ ਇੰਡੀਆ ਦਾ ਜਹਾਜ਼ ਲੰਡਨ ਤੋਂ ਮੁੰਬਈ ਹੁੰਦੇ ਹੋਏ ਐਤਵਾਰ ਦੀ ਸਵੇਰ ਨੂੰ ਕਰੀਬ 8:04 ਵਜੇ ਇੰਦੌਰ 'ਚ ਉੱਤਰਿਆ। ਇਸ ਵਿਸ਼ੇਸ਼ ਉਡਾਣ ਦੇ ਜ਼ਰੀਏ ਬ੍ਰਿਟੇਨ ਤੋਂ 93 ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: Amphan Cyclone: ਓਡੀਸ਼ਾ ਨੂੰ ਪੁਨਰ ਨਿਰਮਾਣ ਲਈ ਕੇਂਦਰ ਵੱਲੋਂ 500 ਕਰੋੜ ਦੀ ਅੰਤਰਿਮ ਸਹਾਇਤਾ

ਉਨ੍ਹਾਂ ਨੇ ਦੱਸਿਆ ਕਿ ਕਸਟਮ ਵਿਭਾਗ ਅਤੇ ਇਮੀਗ੍ਰੇਸ਼ਨ ਵੱਲੋਂ ਜਾਂਚ ਪੂਰੀ ਕਰਨ ਦੇ ਨਾਲ ਹੀ ਇਨ੍ਹਾਂ ਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਵਾਇਰਸ ਮੁਕਤ ਕੀਤਾ ਗਿਆ। ਸਨਿਆਲ ਨੇ ਦੱਸਿਆ ਕਿ ਬ੍ਰਿਟੇਨ ਤੋਂ ਦੇਸ਼ ਪਰਤੇ ਸਾਰੇ ਯਾਤਰੀਆਂ ਨੂੰ 14 ਦਿਨ ਤੱਕ ਜ਼ਰੂਰੀ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਜਾਵੇਗਾ।

ABOUT THE AUTHOR

...view details