ਪੰਜਾਬ

punjab

ETV Bharat / bharat

ਨਾਗਪੁਰ 'ਚੋਂ ਲੱਭਿਆ 'ਗੁੰਮਸ਼ੁਦਾ ਸੰਨੀ ਦਿਓਲ'

ਬੀਤੇ ਦਿਨੀਂ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀਆਂ ਦੀਵਾਰਾਂ 'ਤੇ ਗੁੰਮਸ਼ੁਦਾ ਦੀ ਤਲਾਸ਼ ਐੱਮ ਪੀ ਸੰਨੀ ਦਿਓਲ ਦੇ ਪੋਸਟਰ ਲੱਗਣ ਤੋਂ ਬਾਅਦ ਨਾਗਪੁਰ ਦੇ ਇੱਕ ਸਮਾਗਮ ਵਿੱਚੋਂ ਲੱਭੇ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ।

By

Published : Jan 13, 2020, 2:34 AM IST

ਸੰਨੀ ਦਿਓਲ
ਸੰਨੀ ਦਿਓਲ

ਪਠਾਨਕੋਟ: ਮਸ਼ਹੂਰ ਅਦਾਕਾਰ ਅਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਨਾਗਪੁਰ ਵਿੱਚ ਇੱਕ ਭਾਜਪਾ ਦੇ ਸਮਾਗਮ ਵਿੱਚ ਦੇਖੇ ਗਏ। ਇਸ ਸਮਾਗਮ ਵਿੱਚ ਉਨ੍ਹਾਂ ਦੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਨਿਤਿਨ ਗਡਕਰੀ ਅਤੇ ਬਬੀਤਾ ਫ਼ੋਗਾਟ ਵੀ ਸ਼ਾਮਿਲ ਸਨ।

ਏਐਨਆਈ ਦਾ ਟਵੀਟ

ਦੱਸ ਦਈਏ ਕਿ ਬੀਤੇ ਦਿਨੀਂ ਸੰਨੀ ਦਿਓਲ ਦੇ 'ਗੁੰਮਸ਼ੁਦਾ ਦੀ ਤਲਾਸ਼' ਦੇ ਪੋਸਟਰ ਉਨ੍ਹਾਂ ਦੇ ਹੀ ਲੋਕ ਸਭਾ ਹਲਕੇ ਪਠਾਨਕੋਟ ਵਿੱਚ ਲੋਕਾਂ ਨੇ ਰੋਸ ਵਜੋਂ ਲਗਾਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੰਨੀ ਦਿਓਲ ਨੂੰ ਸਾਂਸਦ ਬਣੇ ਨੂੰ ਕਰੀਬ ਇੱਕ ਸਾਲ ਦਾ ਸਮਾਂ ਹੋ ਗਿਆ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਹ ਆਪਣੇ ਹਲਕੇ ਵਿੱਚ ਨਜ਼ਰ ਨਹੀਂ ਆਏ। ਇਸ ਦੇ ਰੋਸ ਵਜੋਂ ਲੋਕਾਂ ਨੇ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀਆਂ ਦੀਵਾਰਾਂ 'ਤੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਸਨ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਗੁੰਮਸ਼ੁਦਾ ਦੀ ਤਲਾਸ਼ ਐੱਮ ਪੀ ਸੰਨੀ ਦਿਓਲ।

ਇਹ ਵੀ ਪੜ੍ਹੋ: CAA 'ਤੇ ਬੋਲੇ ਸ਼ਾਹ, 'ਪਾਕਿ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੱਕ ਚੈਨ ਨਾਲ ਨਹੀਂ ਬੈਠਾਂਗੇ

ਵਿਰੋਧੀ ਧਿਰਾਂ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਆਮ ਤੌਰ 'ਤੇ ਹੀ ਸੰਨੀ ਦਿਓਲ 'ਤੇ ਤੰਜ ਕਸੇ ਜਾਂਦੇ ਸਨ ਕਿ ਉਹ ਆਪਣੀ ਅਦਾਕਾਰੀ ਦੇ ਸਿਰ 'ਤੇ ਚੋਣਾਂ ਤਾਂ ਜਿੱਤ ਗਏ ਹਨ ਪਰ ਜਿੱਤਣ ਤੋਂ ਬਾਅਦ ਸ਼ਹਿਰ ਦੀ ਸਾਰ ਲੈਣ ਵੀ ਨਹੀਂ ਪਹੁੰਚਦੇ।

ABOUT THE AUTHOR

...view details