ਨਵੀਂ ਦਿੱਲੀ: ਆਈਟੀਓ ਖੇਤਰ ਵਿੱਚ ਪੂਰਬ ਦਿੱਲੀ ਤੋਂ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਲਿਖਿਆ ਹੈ ਕਿ ਤੁਸੀਂ ਉਨ੍ਹਾਂ ਨੂੰ ਕਿਤੇ ਦੇਖਿਆ ਹੈ? ਉਨ੍ਹਾਂ ਨੂੰ ਆਖਰੀ ਵਾਰ ਇੰਦੌਰ ਵਿੱਚ ਜਲੇਬੀ ਖਾਂਦੇ ਹੋਏ ਦੇਖਿਆ ਗਿਆ ਸੀ। ਪੂਰੀ ਦਿੱਲੀ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਹੋਰ ਪੜ੍ਹੋ: ਵਿਸ਼ਵ ਕਬੱਡੀ ਕੱਪ ਦਾ ਆਯੋਜਨ, ਫ਼ਤਿਹਗੜ੍ਹ ਸਾਹਿਬ ਦੇ ਨੌਜਵਾਨਾਂ 'ਚ ਉਤਸ਼ਾਹ
ਦੱਸਣਯੋਗ ਹੈ ਕਿ ਗੌਤਮ ਗੰਭੀਰ 15 ਨਵੰਬਰ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਬਾਰੇ ਹੋਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ। ਇਸ ਬੈਠਕ ਵਿੱਚ ਗੌਤਮ ਗੰਭੀਰ ਨੂੰ ਸ਼ਾਮਿਲ ਹੋਣਾ ਸੀ ਪਰ ਉਹ ਇੰਦੌਰ ਵਿੱਚ ਸਨ। ਉਹ ਉੱਥੇ ਖੇਡੇ ਜਾ ਰਹੇ ਭਾਰਤ-ਬੰਗਲਾਦੇਸ਼ ਕ੍ਰਿਕਟ ਟੈਸਟ ਮੈਚ ਦੀ ਕਮੈਂਟਰੀ ਕਰਨ ਲਈ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਸਾਬਕਾ ਕ੍ਰਿਕਟਰ ਲਕਸ਼ਮਣ ਨਾਲ ਜਲੋਬੀ ਅਤੇ ਪੋਹਾ ਖਾਂਦੇ ਦੀ ਤਸਵੀਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਗੰਭੀਰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਮੇਰਾ ਕੰਮ ਖੁੱਦ ਬੋਲੇਗਾ, ਜੇ ਮੈਨੂੰ ਗਾਲਾਂ ਕੱਢਣ ਨਾਲ ਦਿੱਲੀ ਦਾ ਪ੍ਰਦੂਸ਼ਣ ਘੱਟ ਹੋ ਜਾਵੇਗਾ, ਤਾਂ ਤੁਸੀ ਮੈਨੂੰ ਜੀ ਭਰ ਕੇ ਗਾਲਾਂ ਕੱਢੋ।
ਹੋਰ ਪੜ੍ਹੋ: ਰਾਜਿੰਦਰਾ ਕਾਲਜ ਵਿੱਚ ਖੋਲ੍ਹਿਆ ਗਿਆ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ