ਭਾਗਲਪੁਰ: ਇੱਥੇ ਇੱਕ ਬਜ਼ੁਰਗ ਮਾਂ ਪਿਛਲੇ 20 ਸਾਲਾਂ ਤੋਂ ਆਪਣੇ ਪੁੱਤ ਦੀ ਰਾਹ ਵੇਖ ਰਹੀ ਹੈ। ਪੁੱਤ ਦੀ ਵਾਪਸੀ ਦੀ ਉਮੀਦ ਵਿੱਚ ਮਾਂ ਦੀਆਂ ਅੱਖਾਂ ਪੱਥਰ ਬਣ ਗਈਆਂ ਹਨ। ਉਹ ਆਪਣੇ ਲਾਡਲੇ ਦੀ ਇੱਕ ਝਲਕ ਪਾਉਣ ਨੂੰ ਤਰਸ ਰਹੀ ਹੈ। ਪਰ, ਪ੍ਰਸ਼ਾਸਨ ਅਤੇ ਸਰਕਾਰ ਦੇ ਕਿਸੇ ਵੀ ਵਲੰਟੀਅਰ ਨੇ ਉਸਦੇ ਪੁੱਤ ਦੀ ਤਲਾਸ਼ ਕਰਨ ਦੀ ਜ਼ਿੰਮੇਦਾਰੀ ਨਹੀਂ ਲਈ। ਇਸ ਮਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਦੱਸਿਆ ਹੈ ਕਿ ਉਸਦਾ ਪੁੱਤਰ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ।
ਪੂਰਾ ਮਾਮਲਾ ਜ਼ਿਲ੍ਹੇ ਦੇ ਸਨਹੌਲਾ ਬਲਾਕ ਦੇ ਰਤਨਪੁਰ ਪਿੰਡ ਦਾ ਹੈ। ਇੱਥੇ ਦੀ ਰਹਿਣ ਵਾਲੀ ਓਖਾ ਦੇਵੀ ਦਾ ਪੁੱਤ ਸੀਤਾਰਾਮ ਝਾ ਆਰਥਿਕ ਤੰਗੀ ਦੇ ਚੱਲਦਿਆਂ 20 ਸਾਲ ਪਹਿਲਾਂ, ਵਿਆਹ ਕਰਵਾਉਣ ਤੋਂ ਬਾਅਦ ਪੰਜਾਬ ਕਮਾਉਣ ਲਈ ਗਿਆ ਸੀ। ਇਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਪਰਤਿਆ। ਮਾਂ ਓਖਾ ਦੇਵੀ ਅਤੇ ਗੁਆਂਢੀਆਂ ਦੀ ਮੰਨੀਏ ਤਾਂ ਉਸਦੇ ਜਾਣ ਤੋਂ ਚਾਰ ਸਾਲ ਬਾਅਦ ਸਨੋਖਰ ਥਾਣੇ ਦੀ ਪੁਲਿਸ ਨੇ ਸੀਤਾਰਾਮ ਦੀ ਤਸਵੀਰ ਦਿਖਾਕੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦਾ ਪੁੱਤਰ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ।
ਮਾਂ ਓਖਾ ਦੇਵੀ ਦੀ ਮੰਨੀਏ ਤਾਂ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਤੋਂ ਲੈ ਕੇ ਸਿਆਸੀ ਆਗੂਆਂ ਦੇ ਦਰਵਾਜ਼ਾ ਵੀ ਖੜਕਾ ਚੁੱਕੀ ਹੈ, ਪਰ ਉਸਦੇ ਪੁੱਤ ਕੋਈ ਜਾਣਕਾਰੀ ਹੱਥ ਨਹੀਂ ਲੱਗੀ। ਆਰਥਿਕ ਤੰਗੀ ਤੋਂ ਤੰਗ ਮਾਂ ਕੁੱਝ ਹੋਰ ਕਰ ਵੀ ਨਹੀਂ ਸਕਦੀ ਹੈ। ਇੱਕ ਧੀ ਹੈ, ਜਿਸਦਾ ਵਿਆਹ ਹੋ ਚੁੱਕਿਆ ਹੈ। ਉੱਥੇ ਹੀ, ਨੂੰਹ ਨੇ ਪਤੀ ਨੂੰ ਵਾਪਸ ਨਾ ਆਉਂਦਾ ਵੇਖ ਦੂਜਾ ਵਿਆਹ ਕਰ ਲਿਆ। ਓਖਾ ਦੇਵੀ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ।
ਪਾਕਿਸਤਾਨ ਦੀ ਜੇਲ੍ਹ 'ਚ ਕੈਦ ਹੈ ਪੁੱਤ!.. 20 ਸਾਲਾਂ ਤੋਂ ਉਡੀਕ ਰਹੀ ਬਜ਼ੁਰਗ ਮਾਂ
ਬਿਹਾਰ ਦੇ ਭਾਗਲਪੁਰ ਵਿੱਚ ਇੱਕ ਮਾਂ ਆਪਣੇ ਪੁੱਤਰ ਦੀ ਘਰ ਵਾਪਸੀ ਲਈ ਪਿਛਲੇ 20 ਸਾਲਾਂ ਤੋਂ ਸਰਕਾਰ ਤੋਂ ਮੰਗ ਕਰ ਰਹੀ ਹੈ। ਇਸ ਮਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਦੱਸਿਆ ਹੈ ਕਿ ਉਸਦਾ ਪੁੱਤਰ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਓਖਾ ਦੇਵੀ ਲਗਭਗ 75 ਸਾਲ ਦੀ ਹੋ ਗਈ ਹੈ। ਇਨ੍ਹਾਂ ਦੇ ਰਹਿਣ ਲਈ ਘਰ ਵੀ ਨਹੀਂ ਹੈ। ਇੱਕ ਝੋਪੜੀ ਹੈ, ਬਾਰਿਸ਼ ਦੇ ਦਿਨਾਂ ਵਿੱਚ ਇਸ ਝੋਪੜੀ ਚ ਮੀਂਹ ਦਾ ਪਾਣੀ ਟਪਕਦਾ ਰਹਿੰਦਾ ਹੈ। ਹਲਕੀ ਜਿਹੀ ਹਵਾ ਚੱਲਣ ਨਾਲ ਹੀ ਝੋਪੜੀ ਡਿੱਗ ਜਾਂਦੀ ਹੈ। ਘਰ ਵਿੱਚ ਖਾਣ ਨੂੰ ਨਾ ਤਾਂ ਅੰਨ ਹੈ, ਨਾ ਹੀ ਸੌਣ ਲਈ ਮੰਜਾ। ਜਿਵੇਂ-ਤਿਵੇਂ ਲੋਕਾਂ ਤੋਂ ਭੀਖ ਮੰਗਕੇ ਉਹ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੀ ਹੈ। ਉਸਦਾ ਬਸ ਇੱਕੋ ਸੁਫ਼ਨਾ ਹੈ ਕਿ ਉਹ ਆਪਣੀਆਂ ਅੱਖਾਂ ਨਾਲ ਇੱਕ ਵਾਰ ਆਪਣੇ ਲਾਲ ਨੂੰ ਦੇਖ ਲਵੇ।
ਉੱਥੇ ਹੀ, ਜਾਣਕਾਰੀ ਮੁਤਾਬਕ ਲਾਪਤਾ ਸੀਤਾਰਾਮ ਦੇ ਰਿਸ਼ਤੇਦਾਰ ਮੁਕੇਸ਼ ਨੇ ਆਰਟੀਆਈ ਦਰਜ ਕਰ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਉਸਦਾ ਪਤਾ ਲਗਾਉਣਾ ਚਾਹਿਆ ਸੀ, ਤਾਂ ਪਤਾ ਲੱਗਿਆ ਕਿ ਉਸਨੂੰ ਵਾਘਾ ਬਾਰਡਰ ਤੋਂ 2004 ਵਿੱਚ ਛੱਡ ਦਿੱਤਾ ਗਿਆ ਸੀ। ਪਰ, ਸੀਤਾਰਾਮ ਹੁਣ ਤੱਕ ਘਰ ਨਹੀਂ ਪਰਤਿਆ। ਇਕਲੌਤੇ ਪੁੱਤ ਦੀ ਤਲਾਸ਼ ਵਿੱਚ ਮਾਂ ਨੇ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਹੁਣ ਫੂਸ-ਮਿੱਟੀ ਦੀ ਬਣੀ ਇਸ ਛੋਟੀ ਜਿਹੀ ਝੋਪੜੀ ਵਿੱਚ ਰਹਿ ਰਹੀ ਹੈ।