ਨਵੀਂ ਦਿੱਲੀ: ਪੁਲਿਸ ਬੁਲਾਰੇ ਐੱਮਐੱਸ ਰੰਧਾਵਾ ਨੇ ਕਿਹਾ ਕਿ ਜੇਐੱਨਯੂ ਹਿੰਸਾ ਵਿੱਚ ਗ਼ਲਤ ਜਾਣਕਾਰੀ ਫ਼ੈਲਾਈ ਜਾ ਰਹੀ ਹੈ। ਐੱਮਐੱਸ ਰੰਧਾਵਾ ਨੇ ਕਿਹਾ ਕਿ ਜਾਣਕਾਰੀ ਦੇਣ ਦਾ ਉਦੇਸ਼ ਸਹੀ ਤੱਥਾਂ ਨੂੰ ਸਾਹਮਣੇ ਲੈ ਕੇ ਆਉਂਣਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਸ ਮੌਕੇ ਡੀਸੀਪੀ (ਕ੍ਰਾਈਮ ਬ੍ਰਾਂਚ) ਨੇ ਕਿਹਾ ਕਿ ਚਾਰ ਸੰਗਠਨਾਂ (ਏਆਈਐੱਸਐੱਫ, ਏਆਈਐੱਸਏ, ਐੱਸਐੱਫਆਈ, ਡੀਐੱਸਐੱਫ) ਜੇਐਨਯੂ ਵਿੱਚ ਚੱਲ ਰਹੇ ਸਰਦ ਰੁੱਤ ਸੈਸ਼ਨ ਦੀ ਰਜਿਸਟਰੀਕਰਣ ਦੇ ਵਿਰੁੱਧ ਸਨ, ਪਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਰਜਿਸਟਰ ਹੋਣਾ ਚਾਹੁੰਦੇ ਸਨ, ਪਰ ਇਹ ਸੰਸਥਾਵਾਂ, ਜਿਹੜੇ ਵਿਦਿਆਰਥੀ ਯੂਨੀਅਨ ਦਾ ਹਿੱਸਾ ਹਨ, ਰਜਿਸਟਰੀ ਕਰਨ ਦੀ ਆਗਿਆ ਨਹੀਂ ਦੇ ਰਹੇ ਸਨ।
JNU ਵਿਦਿਆਰਥੀਆਂ 'ਤੇ ਹਮਲਾ ਮਾਮਲਾ ਡੀਸੀਪੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਡਰਾ ਧਮਕਾ ਰਹੇ ਸਨ। 3 ਜਨਵਰੀ ਨੂੰ ਇਨ੍ਹਾਂ ਸੰਗਠਨਾਂ ਦੇ ਲੋਕਾਂ ਨੇ ਸਰਵਰ ਨਾਲ ਛੇੜਛਾੜ ਕੀਤੀ। ਸਰਵਰ ਜ਼ਬਰਦਸਤੀ ਬੰਦ ਕੀਤਾ ਗਿਆ ਸੀ। ਕਰਮਚਾਰੀਆਂ ਨਾਲ ਧੱਕਾ ਮੁੱਕੀ ਕੀਤੀ ਗਈ। ਇਸਦੀ ਸ਼ਿਕਾਇਤ ਜੇਐੱਨਯੂ ਪ੍ਰਸ਼ਾਸਨ ਨੇ ਕੀਤੀ ਸੀ। ਸਰਵਰ ਨੂੰ ਬਾਅਦ ਵਿੱਚ ਮੁੜ ਰੀ- ਸਟੋਰ ਹੋ ਗਿਆ।
JNU ਵਿਦਿਆਰਥੀਆਂ 'ਤੇ ਹਮਲਾ ਮਾਮਲਾ ਡੀਸੀਪੀ ਨੇ ਅੱਗੇ ਕਿਹਾ ਕਿ 4 ਜਨਵਰੀ ਨੂੰ ਕੁਝ ਲੋਕਾਂ ਨੇ ਮੁੜ ਤੋਂ ਅੰਦਰ ਘੁਸੇ ਅਤੇ ਸਰਵਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ, ਸਾਰੀ ਪ੍ਰਕਿਰਿਆ ਰੁੱਕ ਗਈ। ਅਗਲੇ ਦਿਨ ਰਜਿਸਟ੍ਰੇਸ਼ਨ ਕਰਨ ਵਾਲੇ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ। ਫਿਰ ਅਗਲੇ ਹੀ ਦਿਨ ਇਹੋ ਲੋਕ ਪੇਰਿਯਾਰ ਹੋਸਟਲ 'ਚ ਗਏ ਅਤੇ ਉਨ੍ਹਾਂ ਕੁੱਟ-ਮਾਰ ਕੀਤੀ, ਜਿਸ 'ਚ ਵਿਦਿਆਰਥੀ ਯੂਨੀਅਨ ਦੇ ਵੀ ਸ਼ਾਮਲ ਸਨ। ਉਸ ਵੇਲੇ ਕੁੱਝ ਵਟਸਐਪ ਗੱਰੁਪ ਵੀ ਬਣਾਇਆ ਗਿਆ।
ਜਾਂਚ ਅਧਿਕਾਰੀ ਨੇ ਕਿਹਾ, ਸੀਸੀਟੀਵੀ ਫੁਟੇਜ ਨਹੀਂ ਮਿਲ ਸਕੀ। ਪਰ ਵਾਇਰਲ ਫੋਟੋਆਂ ਅਤੇ ਵੀਡਿਓ ਨੇ ਬਹੁਤ ਮਦਦ ਕੀਤੀ ਹੈ। 'ਯੂਨਿਟੀ ਅਗੇਂਸਟ ਲੇਫ਼ਟ' ਨਾਂਅ ਦੇ ਗੱਰੁਪ 'ਚ 60 ਲੋਕ ਹਨ। ਕੁਝ ਲੋਕਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਤੋਂ ਹੋਰ ਜਾਣਕਾਰੀ ਮੰਗੀ ਜਾਵੇਗੀ। ਉਨ੍ਹਾਂ ਦੱਸਿਆ ਕਿ 4 ਦਿਨਾਂ ਦੀ ਤੱਥ ਤਲਾਸ਼ ਤੋਂ ਬਾਅਦ ਕੁੱਝ ਨਾਂਅ ਸਾਹਮਣੇ ਆਏ ਹਨ।
JNU ਵਿਦਿਆਰਥੀਆਂ 'ਤੇ ਹਮਲਾ ਮਾਮਲਾ ਦਿੱਲੀ ਪੁਲਿਸ ਦੇ ਬੁਲਾਰੇ ਐੱਮਐੱਸ ਰੰਧਾਵਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਲਗਾਤਾਰ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਕੱਲ੍ਹ ਵੀ ਕੁੱਝ ਪ੍ਰਦਰਸ਼ਨਕਾਰੀ ਜ਼ਬਰਦਸਤੀ ਕਨਾਟ ਪਲੇਸ ਚਲੇ ਗਏ, ਜੋ ਜੇਐੱਨਯੂ ਵਿਦਿਆਰਥੀ ਯੂਨੀਅਨ ਨਾਲ ਜੁੜੇ ਹੋਏ ਸਨ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਿਵੇਂ ਹੀ ਹੋਰ ਤੱਥ ਸਾਹਮਣੇ ਆਉਣਗੇ, ਇਸ ਨੂੰ ਮੀਡੀਆ ਸਾਹਮਣੇ ਰੱਖਿਆ ਜਾਵੇਗਾ।