ਮੁੰਬਈ: ਦੇਸ਼ ਵਿੱਚ ਲੋਕਾਂ ਨੇ ਜਸ਼ਨ ਮਨਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਉੱਥੇ ਹੀ ਇਸੇ ਦੌਰਾਨ ਮਹਾਰਾਸ਼ਟਰ ਦੇ ਸਾੰਗਲੀ ਵਿੱਚ ਕੁਝ ਲੋਕਾਂ ਨੇ ਹੁੱਲੜਬਾਜ਼ੀ ਕੀਤੀ।
ਨਵੇਂ ਸਾਲ 'ਤੇ ਮਹਾਰਾਸ਼ਟਰ 'ਚ ਹੁੱਲੜਬਾਜ਼ਾਂ ਨੇ ਸਾੜੀਆਂ ਕਾਰਾਂ, ਮਾਮਲਾ ਦਰਜ - ਨਵਾਂ ਸਾਲ
ਨਵੇਂ ਸਾਲ ਮੌਕੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੋ ਕਾਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਪਾਰਕਿੰਗ 'ਚ ਖੜ੍ਹੀਆਂ 12 ਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ।
ਸਾਂਗਲੀ 'ਚ ਨਵੇਂ ਸਾਲ ਦੇ ਮੌਕੇ 'ਤੇ ਪੰਜ ਲੋਕਾਂ ਨੇ ਦੋ ਕਾਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਪਾਰਕਿੰਗ 'ਚ ਖੜ੍ਹੀਆਂ 12 ਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਪੁਲਿਸ ਮੁਤਾਬਕ ਬੁੱਧਵਾਰ ਤੜਕੇ ਪੰਜ ਲੋਕਾਂ ਨੇ ਅਚਾਨਕ ਵਾਹਨਾਂ 'ਤੇ ਪੱਥਰ ਮਾਰੇ ਅਤੇ ਦੋ ਕਾਰਾਂ ਨੂੰ ਸਾੜ ਦਿੱਤਾ। ਇਨ੍ਹਾਂ ਲੋਕਾਂ ਨੇ ਮਹਾਰਾਸ਼ਟਰ ਨਵ ਨਿਰਮਾਣ ਸੰਮਤੀ ਦੇ ਸੀਨੀਅਰ ਮੈਂਬਰ ਅਸ਼ੀਸ਼ ਕੋਰੀ ਦੀ ਕਾਰ ਨੂੰ ਰੋਕ ਕੇ ਪੱਥਰ ਵੀ ਸੁੱਟੇ।
ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਵਿਭਾਗ ਨੂੰ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਕਾਰਾਂ ਚ ਲਗੀ ਅੱਗ 'ਤੇ ਕਾਬੂ ਪਾਇਆ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਉਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।