ਚੰਬਾ : ਹਿਮਾਚਲ ਦਾ ਇਤਿਹਾਸਕ ਮਿੰਜਰ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਇਹ ਮੇਲਾ ਧਾਰਮਿਕ ਏਕਤਾ ਦੀ ਮਿਸਾਲ ਮੰਨਿਆ ਜਾਂਦਾ ਹੈ।
ਇਤਿਹਾਸਕ ਮਹੱਤਤਾ
ਪੁਰਾਣੇ ਰੀਤੀ ਰਿਵਾਜ਼ਾਂ ਮੁਤਾਬਕ ਮਿਰਜ਼ਾ ਪਰਿਵਾਰ ਦੇ ਲੋਕ ਮਿੰਜਰ ਤਿਆਰ ਕਰਦੇ ਹਨ ਅਤੇ ਇਸ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਵੱਲੋਂ ਭਗਵਾਨ ਰਘੁਵੀਰ ਨੂੰ ਮਿੰਜਰ ਚੜਾਈ ਜਾਂਦੀ ਹੈ। ਲੋਕ ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਜਦ ਰਾਜਾ ਪ੍ਰਥਵੀ ਸਿੰਘ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ ਭਗਵਾਨ ਰਘੁਵੀਰ ਦੀ ਮੂਰਤੀ ਲਿਆਏ ਸਨ ਤਾਂ ਸ਼ਾਹਜਹਾਂ ਨੇ ਮਿਰਜ਼ਾ ਸਾਫ਼ੀ ਬੇਗ ਨੂੰ ਰਘੁਵੀਰ ਨਾਲ ਰਾਜਦੂਤ ਵਜੋਂ ਭੇਜਿਆ ਸੀ। ਮਿਰਜ਼ਾ ਸਾਫ਼ੀ ਜ਼ਰੀ-ਗੋਟੇ ਦੇ ਕੰਮ ਵਿੱਚ ਮਾਹਿਰ ਸਨ। ਉਨ੍ਹਾਂ ਨੇ ਜ਼ਰੀ ਦੀ ਮਿੰਜਰ ਬਣਾ ਕੇ ਭਗਵਾਨ ਲਛਮੀ ਨਰਾਇਣ ਅਤੇ ਰਾਜਾ ਪ੍ਰਥਵੀ ਸਿੰਘ ਨੂੰ ਭੇਟ ਕੀਤੀ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤਕ ਮਿੰਜਰ ਮੇਲੇ ਦੀ ਸ਼ੁਰੂਆਤ ਮਿਰਜ਼ਾ ਪਰਿਵਾਰ ਵੱਲੋਂ ਮਿੰਜਰ ਚੜਾ ਕੇ ਕੀਤੀ ਜਾਂਦੀ ਹੈ।
ਇਸ ਬਾਰੇ ਦੱਸਦੇ ਹੋਏ ਮਿਰਜ਼ਾ ਪਰਿਵਾਰ ਦੇ ਮੈਂਬਰ ਏਜਾਜ਼ ਮਿਰਜ਼ਾ ਨੇ ਦੱਸਿਆ ਕਿ ਇਹ ਪਰੰਪਰਾ ਰਾਜਿਆਂ ਦੇ ਜ਼ਮਾਨੇ ਅਤੇ 400 ਸਾਲ ਤੋਂ ਚੱਲ ਰਹੀ ਹੈ ਜਿਸ ਨੂੰ ਅੱਜ ਚੰਬਾ ਦੇ ਲੋਕ ਸ਼ਰਧਾ ਭਾਵ ਅਤੇ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਮੇਲਾ ਕਈ ਸਦੀਆਂ ਤੋਂ ਆਪਣੇ ਆਪ ਵਿੱਚ ਹਿੰਦੂ -ਮੁਸਲਿਮ ਭਾਈਚਾਰੇ ਦੀ ਏਕਤਾ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਜੋ ਕਿ ਭਾਈਚਾਰੇ ਦੀ ਮਿਸਾਲ ਪੇਸ਼ ਕਰਦਾ ਹੈ। ਇਸ ਮੇਲੇ ਵਿੱਚ ਧਰਮ ਨਿਰਪੇਖਤਾ ਵੇਖਣ ਨੂੰ ਮਿਲਦੀ ਹੈ।
ਕਦੋਂ ਮੰਨਾਇਆ ਜਾਂਦਾ ਹੈ ਮਿੰਜਰ ਮੇਲਾ
ਇਹ ਮੇਲਾ ਸਾਉਣ ਮਹੀਨੇ ਦੇ ਦੂਜੇ ਐਤਵਾਰ ਤੋਂ ਸ਼ੁਰੂ ਹੋ ਕੇ ਇੱਕ ਹਫ਼ਤੇ ਤੱਕ ਚਲਦਾ ਹੈ। ਮੇਲੇ ਦੀ ਸ਼ੁਰੂਆਤ ਮਿੰਜਰ ਚੜਾਏ ਜਾਣ ਤੋਂ ਹੁੰਦੀ ਹੈ ਅਤੇ ਇਸ ਤੋਂ ਬਾਅਦ ਅਖੰਡ ਚੰਡੀ ਮਹਲ ਵਿੱਚ ਪੂਜਾ ਕਰਕੇ ਇਤਿਹਾਸਕ ਚੰਬਾ ਚੌਗਨ ਮਿੰਜਰ ਵਿੱਚ ਝੰਡਾ ਲਹਿਰਾਇਆ ਜਾਂਦਾ ਹੈ।
ਕੀ ਹੈ ਮਿੰਜਰ
ਚੰਬਾ ਦੇ ਸਥਾਨਕ ਲੋਕ ਮੱਕੀ ਅਤੇ ਝੋਨੇ ਦੀ ਬਲ੍ਹੀਆਂ ਨੂੰ ਮਿੰਜਰ ਕਹਿੰਦੇ ਹਨ। ਇਸ ਮੇਲੇ ਦੀ ਸ਼ੁਰੂਆਤ ਭਗਵਾਨ ਰਘੁਵੀਰ ਅਤੇ ਲਛਮੀ ਨਰਾਇਣ ਨੂੰ ਝੋਨੇ ਅਤੇ ਮੱਕੀ ਨਾਲ ਬਣੀ ਮਿੰਜਰ ਜਾਂ ਮਿੰਜਰ ਨੂੰ ਲਾਲ ਕਪੜੇ ਤੇ ਗੋਟੇ ਨਾਲ ਜੋੜ ਕੇ ਨਾਰੀਅਲ ,ਫੁੱਲ ਆਦਿ ਸਮੇਤ ਭੇਂਟ ਕਰਦੇ ਹਨ। ਇੱਕ ਹਫ਼ਤੇ ਬਾਅਦ ਇਸ ਮਿੰਜਰ ਨੂੰ ਰਾਵੀ ਨਦੀ ਵਿੱਚ ਪ੍ਰਵਾਹਤ ਕੀਤਾ ਜਾਂਦਾ ਹੈ। ਝੋਨੇ ਦੀ ਬਲ੍ਹਿਆਂ ਅਤੇ ਮੱਕੀ ਨਾਲ ਤਿਆਰ ਹੋਣ ਵਾਲੀ ਇਸ ਮਿੰਜਰ ਕਾਰਨ ਇਸ ਮੇਲੇ ਦਾ ਨਾਂਅ ਮਿੰਜਰ ਮੇਲਾ ਪਿਆ।