ਦੇਹਰਾਦੁਨ: ਉਤਰਾਖੰਡ ਆਪਣੀ ਵਿਲੱਖਣ ਸੁੰਦਰਤਾ ਤੋਂ ਇਲਾਵਾ ਪ੍ਰਮੁੱਖ ਧਾਰਮਿਕ ਸਥਾਨਾਂ ਲਈ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਸਿੱਖ ਧਰਮ ਦੇ ਪ੍ਰਸਿੱਧ ਨਾਨਕਮਤਾ ਗੁਰਦੁਆਰਾ ਸਾਹਿਬ ਦੀ ਆਪਣੀ ਇੱਕ ਵਖਰੀ ਜਗ੍ਹਾ ਹੈ। ਸ੍ਰੀ ਗੁਰਦੁਆਰਾ ਨਾਨਕਮਤਾ ਸਾਹਿਬ ਜੀ ਦੇ ਧਾਰਮਿਕ ਵਿਸ਼ਵਾਸਾਂ ਸਦਕਾ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤ ਦਾ ਇਕੱਠ ਦਰਸ਼ਨਾ ਲਈ ਆਉਦਾ ਹੈ। ਜੇ ਅਸੀਂ ਨਾਨਕਮਤਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਤੀਸਰੇ ਉਦਾਸੀ ਸਮੇਂ ਹਿਮਾਲਿਆ ਦੀ ਯਾਤਰਾ ਤੇ ਨਾਨਕਮਤਾ ਪਹੁੰਚੇ ਸਨ। ਉਸ ਸਮੇਂ ਇਸ ਅਸਥਾਨ ਨੂੰ ਗੋਰਖਮੱਤਾ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਉਸ ਸਮੇਂ ਇਸ ਜਗ੍ਹਾ 'ਚ ਗੋਰਖਨਾਥ ਜੀ ਦਾ ਪ੍ਰਮੁੱਖ ਨਿਵਾਸ ਸੀ।
ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ 'ਚ ਲੱਖਾਂ ਸ਼ਰਧਾਲੂ ਭਰਦੇ ਹਨ ਹਾਜ਼ਰੀ - 550 ਸਾਲਾ ਪ੍ਰਕਾਸ਼ ਪੁਰਬ
ਉਤਰਾਖੰਡ ਆਪਣੀ ਵਿਲੱਖਣ ਸੁੰਦਰਤਾ ਤੋਂ ਇਲਾਵਾ ਪ੍ਰਮੁੱਖ ਧਾਰਮਿਕ ਸਥਾਨਾਂ ਲਈ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਸਿੱਖ ਧਰਮ ਦੇ ਪ੍ਰਸਿੱਧ ਨਾਨਕਮਤਾ ਗੁਰਦੁਆਰਾ ਸਾਹਿਬ ਦੀ ਆਪਣੀ ਇੱਕ ਵਖਰੀ ਜਗ੍ਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ 'ਤੇ ਮੌਜੂਦ ਪੀਪਲ ਦੇ ਦਰੱਖਤ ਹੇਠ ਆਪਣੀ ਉਦਾਸੀ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਪੀਪਲ ਦੇ ਦਰੱਖਤ ਹੇਠ ਆਸਨ ਲਾਇਆ। ਦਰੱਖਤ ਹੇਠ ਆਸਨ ਲਾਉਂਦੇ ਹੀ ਚਮਤਕਾਰੀ ਢੰਦ ਨਾਲ ਸੁਖਾ ਹੋਣਿਆ ਦਰੱਖਤ ਹਰਾ-ਭਰਾ ਹੋ ਗਿਆ। ਗੁਰੂ ਜੀ ਦੇ ਚਮਤਕਾਰ ਨੂੰ ਵੇਖਦੇ ਹੋਏ ਮੌਜੂਦਾ ਸਿੱਧਾ ਨੇ ਆਪਣੀ ਸ਼ਕਤੀ ਨਾਲ ਹਵਾ 'ਚ ਉਡਣ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਜੀ ਨੇ ਦਰੱਖਤ ਨੇ ਰੋਕਣ ਦਾ ਆਦੇਸ਼ ਦਿੱਤਾ। 550 ਸਾਲ ਬਾਅਦ ਵੀ ਇਹ ਦਰਖੱਤ ਉਸੇ ਥਾਂ 'ਤੇ ਖੜਾ ਗੁਰੂ ਜੀ ਦੇ ਚਮਤਕਾਰ ਵਿਖਾ ਰਿਹਾ ਹੈ।
ਇਸ ਤੋਂ ਬਾਅਦ ਇਹ ਜਗ੍ਹਾ ਲਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਗਿਆ। ਅੱਜ ਵੀ ਚਮਤਕਾਰੀ ਪੀਪਲ ਦਾ ਰੁੱਖ ਜ਼ਮੀਨ ਤੋਂ ਉਪਰ ਹੈ। ਇਸ ਦੇ ਨਾਲ ਹੀ ਗੁਰਦੁਆਰੇ ਵਿਚ ਦੁੱਧ ਵਾਲਾ ਖੂਅ, ਬਬਲੀ ਗੰਗਾ ਜੀ, ਭੰਡਾਰਾ ਸਾਹਿਬ, ਨਾਨਕ ਸਾਗਰ ਸ਼ਾਮਲ ਹਨ। ਜਿਸ ਨੂੰ ਵੇਖ ਕੇ ਲੱਖਾਂ ਸ਼ਰਧਾਲੂ ਹਰ ਸਾਲ ਨਾਨਕਮੱਤੇ ਪਹੁੰਚਦੇ ਹਨ।