ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੋਂਪੀਓ ਭਾਰਤੀ ਤੇ ਅਮਰੀਕੀ ਉਦਯੋਗ ਦੇ ਲੋਕਾਂ ਨਾਲ ਮਿਲਣਗੇ ਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਭਾਸ਼ਣ ਦੇਣਗੇ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਪੋਂਪੀਓ ਵਿਚਾਲੇ ਭਾਰਤ ਵੱਲੋਂ ਰੂਸ ਤੋਂ ਐੱਸ-400 ਮਿਸਾਈਲ ਰੱਖਿਆ ਪ੍ਰਣਾਲੀ ਖ਼ਰੀਦਣ, ਅੱਤਵਾਦ, ਐੱਚ-1ਬੀ ਵੀਜ਼ਾ, ਵਪਾਰ ਤੇ ਇਰਾਨ ਤੋਂ ਤੇਲ ਖ਼ਰੀਦਣ ਵਰਗੇ ਕਈ ਮੁੱਦਿਆਂ 'ਤੇ ਚਰਚਾ ਕੀਤੀ।