ਪੰਜਾਬ

punjab

ETV Bharat / bharat

ਮੀਕਾ ਸਿੰਘ ਨੇ ਕਰਾਚੀ 'ਚ ਮੁਸ਼ੱਰਫ ਦੇ ਕਰੀਬੀ ਲਈ ਕੀਤਾ ਪਰਫ਼ਾਰਮ, ਲੋਕਾਂ ਨੇ ਕਿਹਾ- 'ਸ਼ਰਮ ਕਰੋ' - mika performs in karachi

ਗਾਇਕ ਮੀਕਾ ਸਿੰਘ ਦਾ ਪ੍ਰੋਗਰਾਮ 8 ਅਗਸਤ ਨੂੰ ਹੋਇਆ ਸੀ ਜਿਸ ਦੀ ਵੀਡੀਓ ਵਾਇਰਲ ਹੋਣ 'ਤੇ ਵਿਵਾਦ ਹੋਇਆ। ਪਾਕਿਸਤਾਨ ਦੇ ਵਿਰੋਧੀ ਨੇਤਾ ਨੇ ਸਰਕਾਰ ਕੋਲੋਂ ਪੁਛਿਆ ਕਿ ਮੀਕਾ ਨੂੰ ਵੀਜ਼ਾ ਕਿਵੇਂ ਮਿਲਿਆ।

ਮੀਕਾ ਸਿੰਘ

By

Published : Aug 12, 2019, 10:16 AM IST

ਕਰਾਚੀ: ਧਾਰਾ 370 ਦੇ ਮੁੱਦੇ 'ਤੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਖ਼ਟਾਸ ਆ ਚੁੱਕੀ ਹੈ। ਇਸ ਦੌਰਾਨ ਪੰਜਾਬੀ ਗਾਇਕ ਮੀਕਾ ਸਿੰਘ ਕਰਾਚੀ ਵਿੱਚ ਪ੍ਰੋਗਰਾਮ ਕਰਨ ਤੋਂ ਬਾਅਦ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਮੀਕਾ ਨੇ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਕਰੀਬੀ ਕਰਾਚੀ ਦੇ ਇੱਕ ਅਰਬਪਤੀ ਦੀ ਬੇਟੀ ਦੇ ਵਿਆਹ ਮੌਕੇ ਗੀਤ ਗਾਏ।

ਇਹ ਪ੍ਰੋਗਰਾਮ 8 ਅਗਸਤ ਨੂੰ ਹੋਇਆ ਸੀ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਟਵਿੱਟਰ ਉੱਤੇ ਯੂਜ਼ਰਜ਼ ਨੇ 'ਸ਼ਰਮ ਕਰੋ, ਇਹ ਦਿਨ ਆ ਗਏ?', 'ਪਾਜੀ ਤੁਸੀਂ ਵੀ ਗ਼ੱਦਾਰ ਨਿਕਲੇ' ਵਰਗੇ ਕਮੈਂਟਸ ਕੀਤੇ।

ਫ਼ੋਟੋ
ਫ਼ੋਟੋ

ਮੀਕਾ ਦੇ ਇਸ ਪ੍ਰੋਗਰਾਮ ਦਾ ਪਾਕਿਸਤਾਨ ਵਿੱਚ ਵੀ ਵਿਰੋਧ ਹੋ ਰਿਹਾ ਹੈ। ਵਿਰੋਧੀ ਧਿਰ ਨੇਤਾ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਯਦ ਖੁਸ਼ਰੀਦ ਸ਼ਾਹ ਨੇ ਕਿਹਾ ਕਿ ਸਰਕਾਰ ਜਾਂਚ ਕਰੇ ਕਿ ਮੀਕਾ ਨੂੰ ਵੀਜ਼ਾ ਕਿਵੇਂ ਮਿਲਿਆ ਹੈ। ਪਾਕਿਸਤਾਨ ਦੀ ਪੱਤਰਕਾਰ ਨੇ ਮੀਕਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ।

ਵੀਡੀਓ ਸ਼ੇਅਰ ਕਰਦਿਆਂ, ਉਨ੍ਹਾਂ ਲਿਖਿਆ, 'ਦੇਖ ਕੇ ਖੁੱਸ਼ ਹਾਂ ਕਿ ਹਾਲ ਹੀ 'ਚ ਕਰਾਚੀ ਵਿਖੇ ਮੀਕਾ ਸਿੰਘ ਨੇ ਜਨਰਲ ਮੁਸ਼ੱਰਫ਼ ਦੇ ਰਿਸ਼ਤੇਦਾਰ ਦੇ ਇੱਥੇ ਮਹਿੰਦੀ ਦੀ ਰਸਮ ਮੌਕੇ ਪਰਫ਼ਾਰਮ ਕੀਤਾ। ਜੇਕਰ ਇਹੀ ਚੀਜ਼ ਨਵਾਜ ਸ਼ਰੀਫ਼ ਦੇ ਰਿਸ਼ਤੇਦਾਰ ਦੇ ਵੱਲ ਹੁੰਦੀ ਤਾਂ ਗ਼ੱਦਾਰੀ ਦੇ ਹੈਸ਼ਟੈਗ ਚੱਲੇ ਹੁੰਦੇ।

ਫ਼ੋਟੋ

ਇਹ ਵੀ ਪੜ੍ਹੋ: ਦੇਸ਼ ਭਰ 'ਚ ਬਕਰੀਦ ਮੌਕੇ ਲੋਕਾਂ ਨੇ ਕੀਤੀ ਨਮਾਜ਼ ਅਦਾ

ABOUT THE AUTHOR

...view details