ਅੰਬਾਲਾ: ਕੋਰੋਨਾ ਮਾਂਹਾਮਾਰੀ ਕਾਰਨ ਪੰਜਾਬ ਸਣੇ ਪੂਰੇ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਕੁਝ ਇਸ ਤਰ੍ਹਾਂ ਦੇ ਹਲਾਤ ਨਾਲ ਦੋ ਚਾਰ ਹੋ ਰਹੇ ਨੇ ਪੰਜਾਬ ਤੋਂ ਆਪਣੇ ਸੂਬਿਆਂ ਵੱਲ ਨੂੰ ਪੈਦਲ ਨਿਲਕੇ ਹੋਏ ਮਜ਼ਦੂਰ।
ਕੋਰੋਨਾ ਨੇ ਸ਼ਨਾਰਥੀਆਂ ਤੋਂ ਵੀ ਭੈੜੀ ਬਣਾਈ ਮਜ਼ਦੂਰਾਂ ਦੀ ਜ਼ਿੰਦਗੀ ਪੈਦਲ ਆਪਣੇ ਘਰਾਂ ਨੂੰ ਜਾਂਦੇ ਹੋਏ ਪ੍ਰਵਾਸੀ ਮਜ਼ਦੂਰ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਚਿੰਤਤ ਹਨ। ਜਦੋਂ ਉਹ ਪੰਜਾਬ ਪੁਲਿਸ ਕੋਲ ਭੱਜ ਕੇ ਹਰਿਆਣਾ ਪਹੁੰਚਦੇ ਹਨ, ਤਾਂ ਹਰਿਆਣਾ ਪੁਲਿਸ ਉਨ੍ਹਾਂ ਨੂੰ ਫੜ੍ਹ ਕੇ ਵਾਪਸ ਭੇਜਣਾ ਸ਼ੁਰੂ ਕਰ ਦਿੰਦੀ ਹੈ। ਇਹ ਮਜ਼ਦੂਰ ਕਈ ਦਿਨਾਂ ਤੋਂ ਤੁਰਨ ਕਾਰਨ ਥੱਕ ਚੁੱਕੇ ਹਨ।
ਯਮੁਨਾਨਗਰ ਪੁਲਿਸ ਨੇ ਮੈਡੀਕਲ ਚੈਕਅਪ ਦੇ ਬਹਾਨੇ ਯਮੁਨਾਨਗਰ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰ ਰਹੇ ਪਰਵਾਸੀ ਮਜ਼ਦੂਰਾਂ ਨੂੰ ਸੜਕ ਤੋਂ ਫੜ੍ਹ ਪੰਜਾਬ ਦੀ ਸਰਹੱਦ 'ਤੇ ਛੱਡ ਗਈ। ਉਸ ਤੋਂ ਬਾਅਦ, ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ। ਇਸ ਦੌਰਾਨ ਅੰਬਾਲਾ ਪੁਲਿਸ ਦੇ ਕੁਝ ਜਵਾਨਾਂ ਨੇ ਉਨ੍ਹਾਂ ਨੂੰ ਤਾੜਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਇਹ ਮਜ਼ਦੂਰ ਪੈਲੀਆਂ ਵਿੱਚ ਜਾ ਚੁੱਕੇ।
ਮੀਡੀਆ ਵਾਲਿਆਂ ਦੇ ਕੈਮਰੇ ਵੇਖਣ ਤੋਂ ਬਾਅਦ ਉਨ੍ਹਾਂ ਨੂੰ ਹੌਸਲਾ ਮਿਲਿਆ ਅਤੇ ਉਹ ਖੇਤਾਂ ਵਿੱਚੋਂ ਬਾਹਰ ਆ ਗਏ ਅਤੇ ਆਪਣਾ ਦੁਖਾਂਤ ਦੱਸਿਆ। ਜਦੋਂ ਅੰਬਾਲਾ ਪੁਲਿਸ ਨੂੰ ਮਜ਼ਦੂਰਾਂ ਦੇ ਨਿਰੰਤਰ ਪਹੁੰਚਣ ਦੀ ਸੂਚਨਾ ਮਿਲੀ, ਤਾਂ ਹਾਈਵੇ ਤੇ ਪੁਲਿਸ ਦੀ ਗਿਣਤੀ ਵਧਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਤਰ੍ਹਾਂ ਯਮੁਨਾਨਗਰ ਤੋਂ ਆਏ ਮਜ਼ਦੂਰਾਂ ਨੂੰ ਭੇਜਣ ਦਾ ਕੰਮ ਕੀਤਾ। ਪਰ ਪੰਜਾਬ ਦੇ ਮਜ਼ਦੂਰਾਂ ਲਈ ਕੀ ਕਰਨਾ ਹੈ, ਦਾ ਹੱਲ ਪੁਲਿਸ ਕੋਲ ਵੀ ਨਹੀਂ ਸੀ।