ਪੰਜਾਬ

punjab

ETV Bharat / bharat

ਤ੍ਰਿਪੁਰਾ ਵਿੱਚ ਫਸੇ ਪ੍ਰਵਾਸੀ ਜੋੜੇ ਨੇ ਆਪਣੇ ਨਵਜੰਮੇ ਦਾ ਨਾਂਅ ਰੱਖਿਆ 'ਲੌਕਡਾਊਨ' - ਰਾਜਸਥਾਨ ਦੇ ਅਲਵਰ

ਰਾਜਸਥਾਨ ਦੇ ਅਲਵਰ ਤੋਂ ਆਇਆ ਇਕ ਪ੍ਰਵਾਸੀ ਜੋੜਾ, ਜੋ ਤ੍ਰਿਪੁਰਾ ਵਿਚ ਫਸਿਆ ਹੋਇਆ ਹੈ, ਉਨ੍ਹਾਂ ਨੇ ਆਪਣੇ ਨਵਜੰਮੇ ਲੜਕੇ ਦਾ ਨਾਂਅ 'ਲੌਕਡਾਊਨ' ਰੱਖਿਆ ਹੈ।

ਫ਼ੋਟੋ
ਫ਼ੋਟੋ

By

Published : Apr 22, 2020, 10:05 AM IST

ਨਵੀਂ ਦਿੱਲੀ :ਰਾਜਸਥਾਨ ਦੇ ਅਲਵਰ ਤੋਂ ਆਇਆ ਇਕ ਪ੍ਰਵਾਸੀ ਜੋੜਾ, ਜੋ ਤ੍ਰਿਪੁਰਾ ਵਿਚ ਫਸਿਆ ਹੋਇਆ ਹੈ, ਉਨ੍ਹਾਂ ਨੇ ਆਪਣੇ ਨਵਜੰਮੇ ਲੜਕੇ ਦਾ ਨਾਮ 'ਲੌਕਡਾਊਨ' ਰੱਖਿਆ ਹੈ। ਦੱਸ ਦਈਏ, ਤ੍ਰਿਪੁਰਾ ਵਿੱਚ ਫਸੇ ਸੰਜੇ ਬੌਰੀ ਤੇ ਉਸ ਦੀ ਪਤਨੀ ਮੰਜੂ ਬੌਰੀ ਪਲਾਸਟਿਕ ਦਾ ਸਾਮਾਨ ਵੇਚਦੇ ਹਨ ਤੇ ਪੈਸੇ ਕਮਾਉਣ ਲਈ ਉਹ ਵੱਖ-ਵੱਖ ਰਾਜਾਂ ਵਿੱਚ ਜਾ ਕੇ ਕੰਮ ਕਰਦੇ ਹਨ।

ਉਹ ਤ੍ਰਿਪੁਰਾ ਵਿਚ ਹਰ ਸਾਲ ਸਸਤੀ ਪਲਾਸਟਿਕ ਦੀਆਂ ਚੀਜ਼ਾਂ ਵੇਚਣ ਲਈ 6 ਮਹੀਨਿਆਂ ਲਈ ਜਾਂਦੇ ਹਨ। ਇਸ ਸਾਲ ਵੀ ਉਹ ਪਲਾਸਟਿਕ ਵੇਚਣ ਲਈ ਗਏ ਸਨ ਪਰ ਕੋਰੋਨਾ ਵਰਗੀ ਮਹਾਂਮਾਰੀ ਕਾਰਨ ਦੇਸ਼ ਨੂੰ ਲੌਕਡਾਊਨ ਕੀਤਾ ਗਿਆ ਹੈ।

ਇਸ ਦੌਰਾਨ ਮੰਜੂ ਨੇ ਬੱਚੇ ਨੂੰ ਜਨਮ ਦਿੱਤਾ ਜਿਸ ਦੇ ਚੱਲਦਿਆਂ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੇ ਬੱਚੇ ਦਾ ਨਾਂਅ 'ਲੌਕਡਾਊਨ' ਰੱਖਣ ਦਾ ਸੁਝਾਅ ਦਿੱਤਾ ਜਿਸ ਤੋਂ ਬਾਅਦ ਮੰਜੂ ਤੇ ਸੰਜੂ ਨੇ ਆਪਣੇ ਬੱਚੇ ਦੇ ਨਾਂਅ 'ਲੌਕਡਾਊਨ' ਰੱਖ ਦਿੱਤਾ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ 13 ਅਪ੍ਰੈਲ ਨੂੰ ਤਾਲਾਬੰਦੀ ਦੌਰਾਨ ਪੈਦਾ ਹੋਇਆ ਸੀ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।

ਨਵਜੰਮੇ ਬੱਚੇ ਦੇ ਪਿਤਾ ਨੇ ਦੱਸਿਆ, “ਬੱਚਾ ਠੀਕ ਹੈ ਤੇ ਉਹ ਤਾਲਾਬੰਦੀ ਦੌਰਾਨ ਪੈਦਾ ਹੋਇਆ ਸੀ ਜਿਸ ਕਰਕੇ ਉਸ ਦਾ ਨਾਂਅ ਲੌਕਡਾਊਨ ਰੱਖਣ ਦਾ ਫੈਸਲਾ ਕੀਤਾ ਗਿਾ ਹੈ। ” ਮੰਜੂ ਨੇ ਕਿਹਾ, "ਸਰਕਾਰ ਸਾਡੀ ਬਹੁਤ ਮਦਦ ਕਰ ਰਹੀ ਹੈ ਤੇ ਨਾਲ ਹੀ ਸਾਡੇ ਬੱਚੇ ਦਾ ਵੀ ਖਿਆਲ ਰੱਖ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਉਨ੍ਹਾਂ ਦੇ ਪੁੱਤਰ ਸੁਰੱਖਿਅਤ ਸਪੁਰਦਗੀ ਨੂੰ ਵੀ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਜੇ ਉਹ ਛੇਤੀ ਹੀ ਘਰ ਪਰਤ ਜਾਣ ਤਾਂ ਉਨ੍ਹਾਂ ਨੂੰ ਹੋਰ ਖ਼ੁਸ਼ੀ ਹੋਵੇਗੀ।

ABOUT THE AUTHOR

...view details