ਸੈਨ ਫ਼ਰਾਂਸਿਸਕੋ: ਮਾਈਕ੍ਰੋਸਾਫਟ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਾਲ ਹੀ ਵਿੱਚ ਪਤਾ ਲਗਾਇਆ ਹੈ ਕਿ ਰੂਸੀ ਹੈਕਰ 2020 ਦੇ ਟੋਕਿਓ ਓਲੰਪਿਕ ਖੇਡਾਂ ਅਤੇ ਐਂਟੀ ਡੋਪਿੰਗ ਏਜੰਸੀਆਂ ਵਿੱਚ ਘੁਸਪੈਠ ਕਰਕੇ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੰਪਨੀ ਨੇ ਚੇਤਾਵਨੀ ਦਿੱਤੀ ਕਿ ਹੈਕਿੰਗ ਫੈਂਸੀ ਬੀਅਰ, ਏਪੀ28 ਅਤੇ ਸਟਰੋਂਟਿਅਮ 2020 ਸਮਰ ਓਲੰਪਿਕ ਖੇਡਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਮਾਈਕ੍ਰੋਸਾਫਟ ਥ੍ਰੈਟ ਇੰਟੈਲੀਜੈਂਸ ਸੈਂਟਰ ਦੇ ਵਿਸ਼ਲੇਸ਼ਕਾਂ ਨੇ ਵੀ ਹੈਕ ਦੇ ਵੇਰਵਿਆਂ ਨੂੰ ਪ੍ਰਕਾਸ਼ਤ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ 16 ਸਤੰਬਰ ਨੂੰ ਸ਼ੁਰੂ ਹੋਇਆ ਇਹ ਸਾਈਬਰ ਹਮਲਾ ਹੁਣ ਤੱਕ ਘੱਟੋ ਘੱਟ 16 ਖੇਡਾਂ ਅਤੇ ਐਂਟੀ-ਡੋਪਿੰਗ ਏਜੰਸੀਆਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ।