ਨਵੀਂ ਦਿੱਲੀ: ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਦੇਸ਼ ਭਰ ਵਿੱਚ ਸੀਏਪੀਐਫ ਕੰਟੀਨਾਂ ਚੋਂ ਇੱਕ ਹਜ਼ਾਰ ਤੋਂ ਵੱਧ ਵਿਦੇਸ਼ੀ ਉਤਪਾਦਾਂ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਨੂੰ ਸੋਮਵਾਰ ਨੂੰ ਵਾਪਸ ਲੈ ਲਿਆ ਹੈ।
ਇਸ ਦਾ ਕਾਰਨ ਇਹ ਹੈ ਕਿ ਇਸ ਸੂਚੀ ਵਿੱਚ ਜ਼ਿਆਦਾਤਰ ਚੀਜ਼ਾਂ ਭਾਰਤੀ ਪਾਈਆਂ ਗਈਆਂ। ਪਿਛਲੇ ਮਹੀਨੇ ਸਰਕਾਰ ਦੇ ਐਲਾਨ ਤੋਂ ਬਾਅਦ ਆਯਾਤ ਉਤਪਾਦਾਂ ਨੂੰ ਸੂਚੀ 'ਚੋਂ ਹਟਾ ਦਿੱਤਾ ਗਿਆ ਸੀ ਤੇ ਕਿਹਾ ਸੀ ਕਿ ਅਰਧ ਸੈਨਿਕ ਕੰਟੀਨ ਘਰੇਲੂ ਉਦਯੋਗਾਂ ਅਤੇ 'ਸਵੈ-ਰੁਜ਼ਗਾਰ' ਨੂੰ ਉਤਸ਼ਾਹਤ ਕਰਨ ਲਈ ਇੱਕ ਜੂਨ ਤੋਂ ਸਿਰਫ਼ ਦੇਸੀ ਜਾਂ ਭਾਰਤੀ ਉਤਪਾਦ ਵੇਚੇਗੀ।