ਨਵੀਂ ਦਿੱਲੀ : ਰਾਜਧਾਨੀ ਦੇ ਕਾਲੀਇੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਗੋਦਾਮ 'ਚ ਲਗੀ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਬਾਅਦ ਮੁੜ ਮੈਟਰੋ ਰੇਲ ਸੇਵਾ ਨੂੰ ਯਾਤਰੀਆਂ ਲਈ ਬਹਾਲ ਕਰ ਦਿੱਤੀ ਗਈ ਹੈ।
ਫ਼ਰਨੀਚਰ ਗੋਦਾਮ 'ਚ ਅੱਗ ਕਾਰਨ ਬੰਦ ਮੈਟਰੋ ਸੇਵਾ ਹੋਈ ਬਹਾਲ - fire in Delhi
ਰਾਜਧਾਨੀ ਦੇ ਕਾਲੀਇੰਦੀ ਕੁੰਜ ਇਲਾਕੇ ਵਿੱਚ ਮੈਟਰੋ ਸਟੇਸ਼ਨ ਨੇੜੇ ਫ਼ਰਨੀਚਰ ਗੋਦਾਮ ਵਿੱਚ ਅੱਗ ਲਗ ਗਈ ਸੀ। ਜਿਸ ਕਾਰਨ ਮੈਟਰੋ ਸੇਵਾ ਪ੍ਰਭਾਵਤ ਹੋ ਗਈ ਸੀ। ਘਟਨਾ ਤੋਂ 5 ਘੰਟਿਆਂ ਬਾਅਦ ਮੁੜ ਯਾਤਰੀਆਂ ਲਈ ਮੈਟਰੋ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਦਿੱਲੀ ਦੇ ਕਾਲੀਇੰਦੀ ਕੁੰਜ ਇਲਾਕੇ ਵਿੱਚ ਮੈਟਰੋ ਸਟੇਸ਼ਨ ਨੇੜੇ ਤੜਕੇ ਪੁਰਾਣੇ ਫ਼ਰਨੀਚਰ ਬਾਜ਼ਾਰ ਵਿੱਚ ਭਿਆਨਕ ਅੱਗ ਲਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ 15 ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ ਉੱਤੇ ਕਾਬੂ ਪਾ ਲਿਆ। ਅੱਗ ਲਗਣ ਕਾਰਨ ਮੈਟਰੋ ਸਟੇਸ਼ਨ ਤੋਂ ਮੇਜੇਂਟਾ ਲਾਈਨ 'ਤੇ ਚੱਲਣ ਵਾਲੀ ਮੈਟਰੋ ਰੇਲਗੱਡੀਆਂ ਪ੍ਰਭਾਵਤ ਹੋਈਆਂ। ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਮੈਟਰੋ ਸੇਵਾ ਰੋਕ ਦਿੱਤੀ ਗਈ ਸੀ।
ਅੱਗ ਦੀ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਮਾਲ ਦੀ ਕੋਈ ਖ਼ਬਰ ਨਹੀਂ ਹੈ। ਅੱਗ ਉੱਤੇ ਕਾਬੂ ਪਾਏ ਜਾਣ ਤੋਂ ਬਾਅਦ ਮੁੜ ਸ਼ਾਹੀਨ ਬਾਗ ਅਤੇ ਬੋਟੇਨਿਕਲ ਗਾਰਡਨ ਵਿਚਾਲੇ ਮੇਜੇਂਟਾ ਲਾਈਨ ਉੱਤੇ ਮੈਟਰੋ ਸੇਵਾ ਬਹਾਲ ਕਰ ਦਿੱਤੀ ਗਈ ਹੈ। ਫਿਲਹਾਲ ਅੱਗ ਲਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕੀਆ ਹੈ।