ਪੰਜਾਬ

punjab

ETV Bharat / bharat

ਦਿੱਲੀ ਦੇ ਨਾਨਕਪੁਰਾ ਸਰਕਾਰੀ ਸਕੂਲ 'ਚ ਪਹੁੰਚੀ ਮੇਲਾਨੀਆ ਟਰੰਪ - melania trump

ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਆਪਣੇ ਦੌਰੇ ਦੇ ਦੂਜੇ ਦਿਨ ਅੱਜ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨਾਨਕਪੁਰਾ ਵਿੱਚ ਸਥਿਤ ਦਿੱਲੀ ਦੇ ਸਰਕਾਰੀ ਸਕੂਲ ਵਿੱਚ ਪਹੁੰਚੀ। ਇਸ ਮੌਕੇ ਉਨ੍ਹਾਂ ਨੇ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਹੈਪੀਨੇਸ ਕਲਾਸ' ਦੇਖੀ।

ਦਿੱਲੀ ਦੇ ਨਾਨਕਪੁਰਾ ਸਰਕਾਰੀ ਸਕੂਲ 'ਚ ਪਹੁੰਚੀ ਮੇਲਾਨੀਆ ਟਰੰਪ
ਦਿੱਲੀ ਦੇ ਨਾਨਕਪੁਰਾ ਸਰਕਾਰੀ ਸਕੂਲ 'ਚ ਪਹੁੰਚੀ ਮੇਲਾਨੀਆ ਟਰੰਪ

By

Published : Feb 25, 2020, 1:00 PM IST

ਨਵੀਂ ਦਿੱਲੀ: ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਅੱਜ ਦਿੱਲੀ ਦੇ ਨਾਨਕਪੁਰਾ ਦੇ ਸਰਕਾਰੀ ਸਕੂਲ ਪਹੁੰਚੀ। ਮੇਲਾਨੀਆ ਇਥੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ‘ਹੈਪੀਨੇਸ ਕਲਾਸ’ ਦੇਖਣ ਲਈ ਪਹੁੰਚੇ ਹਨ।

ਦਿੱਲੀ ਦੇ ਨਾਨਕਪੁਰਾ ਸਰਕਾਰੀ ਸਕੂਲ 'ਚ ਪਹੁੰਚੀ ਮੇਲਾਨੀਆ ਟਰੰਪ

ਇਸ ਮੌਕੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਸਰਵੋਦਿਆ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਭਾਰਤ ਅਤੇ ਅਮਰੀਕਾ 3 ਅਰਬ ਦੇ ਰੱਖਿਆ ਸਮਝੌਤੇ 'ਤੇ ਦਸਤਖ਼ਤ ਕਰਨਗੇ: ਟਰੰਪ

ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮਿਡਲ ਸਕੂਲ ਦੇ ਬੱਚਿਆਂ ਵਿਚਲੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਲਈ ਜੁਲਾਈ 2018 ਤੋਂ 2 ਸਾਲ ਪਹਿਲਾਂ ‘ਹੈਪੀਨੇਸ ਕਲਾਸ’ ਦੀ ਸ਼ੁਰੂਆਤ ਕੀਤੀ ਸੀ।

ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਤਵੰਤਿਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਕਾਫ਼ੀ ਰੌਲਾ ਪਿਆ ਸੀ।

ABOUT THE AUTHOR

...view details