ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਦੁਬਈ ਵਾਂਗ ਭਾਰਤ ਵਿੱਚ ਸਲਾਨਾ ਮੈਗਾ ਸ਼ਾਪਿੰਗ ਫੈਸਟੀਵਲ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ ਹੈ।
ਦੁਬਈ ਵਾਂਗ ਹੁਣ ਭਾਰਤ ਵਿੱਚ ਵੀ ਕਰਾਇਆ ਜਾਵੇਗਾ ਮੈਗਾ ਸ਼ਾਪਿੰਗ ਫੈਸਟੀਵਲ - nirmala sitharaman announces
ਦੇਸ਼ ਭਰ ਵਿੱਚ ਚਾਰ ਥਾਵਾਂ 'ਤੇ ਮੈਗਾ ਸ਼ਾਪਿੰਗ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ। ਇਹ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਕੀਤਾ ਜਾਵੇਗਾ। ਜੋ ਕਿ ਸਾਲ 2020 ਵਿੱਚ ਮਾਰਚ ਮਹੀਨੇ ਹੋਵੇਗਾ।
ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪੂਰੇ ਦੇਸ਼ 'ਚ ਚਾਰ ਸ਼ਹਿਰਾਂ ਵਿੱਚ ਇਹ ਸ਼ਾਪਿੰਗ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ। ਇਹ ਸ਼ਾਪਿੰਗ ਫੈਸਟੀਵਲ ਮਾਰਚ 2020 ਤੋਂ ਸ਼ੁਰੂ ਹੋਵੇਗਾ। ਸੀਤਾਰਮਣ ਨੇ ਕਿਹਾ ਕਿ ਸ਼ਾਪਿੰਗ ਫੈਸਟੀਵਲ ਵਿੱਚ ਜਵੈਲਰੀ, ਯੋਗਾ, ਟੂਰਿਜ਼ਮ, ਟੈਕਸਟਾਈਲ ਅਤੇ ਲੈਦਰ ਖ਼ੇਤਰ ਵਿੱਚ ਇਹ ਆਯੋਜਨ ਹੋਵੇਗਾ। ਦੱਸ ਦੱਈਏ ਕਿ ਦੁਬਈ ਸ਼ਾਪਿੰਗ ਫੈਸਟੀਵਲ 'ਡੀਐਸਐਫ' ਦੇ ਤੌਰ ਤੇ ਜਾਣਿਆ ਜਾਂਦਾ ਹੈ। ਹਰ ਸਾਲ ਦਸੰਬਰ-ਜਨਵਰੀ ਵਿੱਚ ਇੱਕ ਮਹੀਨੇ ਲਈ ਆਯੋਜਤ ਇਸ ਸਮਾਗਮ ਵਿੱਚ ਵਿਸ਼ਵ ਭਰ ਤੋਂ ਲੱਖਾਂ ਸੈਲਾਨੀ ਆਉਂਦੇ ਹਨ।
ਇਸ ਦੇ ਨਾਲ ਹੀ ਸੀਤਾਰਮਨ ਨੇ ਹਾਊਸਿੰਗ ਸੈਕਟਰ ਲਈ ਵੀ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਹਾਊਸਿੰਗ ਸੈਕਟਰ ਨੂੰ ਰਫ਼ਤਾਰ ਦੇਣ ਲਈ ਸਰਕਾਰ 10 ਹਜ਼ਾਰ ਕਰੋੜ ਰੁਪਏ ਦੇਵੇਗੀ। ਇਹ ਫ਼ੰਡ 60 ਫ਼ੀਸਦੀ ਪੂਰੇ ਹੋ ਗਏ ਅਤੇ ਲਟਕੇ ਪ੍ਰਾਜੈਕਟਾਂ ਲਈ ਹੋਵੇਗਾ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ 45 ਲੱਖ ਰੁਪਏ ਤੱਕ ਦਾ ਮਕਾਨ ਖਰੀਦਣ 'ਤੇ ਟੈਕਸ ਛੋਟ ਦੇ ਫੈਸਲੇ ਨਾਲ ਰੀਅਲ ਅਸਟੇਟ ਸੈਕਟਰ ਨੂੰ ਫਾਇਦਾ ਹੋਇਆ ਹੈ।
ਇਹ ਵੀ ਪੜੋ- ਕਿਸਾਨਾਂ ਅਤੇ ਵਪਾਰੀਆਂ ਲਈ ਪੈਨਸ਼ਨ ਸਕੀਮ ਦਾ ਹੋਇਆ ਸ਼੍ਰੀਗਣੇਸ਼