ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਲਿਆ ਬੈਕਾਂ ਦੇ ਰਲੇਵੇਂ ਦਾ ਫ਼ੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ। ਇਸ ਫ਼ੈਸਲੇ ਮੁਤਾਬਕ ਜਨਤਕ ਖੇਤਰ ਦੇ 6 ਬੈਂਕਾਂ ਦਾ ਵੱਖ-ਵੱਖ ਚਾਰ ਬੈਂਕਾਂ 'ਚ ਰਲੇਂਵਾ ਹੋ ਜਾਵੇਗਾ।
ਇਸ ਮੁਤਾਬਕ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਨੂੰ ਪੰਜਾਬ ਨੈਸ਼ਨਲ ਬੈਂਕ ਵਿੱਚ ਮਿਲਾ ਦਿੱਤਾ ਜਾਵੇਗਾ। ਸਿੰਡੀਕੇਟ ਬੈਂਕ ਨੂੰ ਕੈਨਰਾ ਬੈਂਕ ਅਤੇ ਇਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਨਾਲ ਮਿਲਾ ਦਿੱਤਾ ਜਾਵੇਗਾ। ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਵਿੱਚ ਮਿਲਾ ਦਿੱਤਾ ਜਾਵੇਗਾ।
ਇਹ ਰਲੇਵਾਂ ਉਸ ਸਮੇਂ ਹੋ ਰਿਹਾ ਹੈ ਜਦੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਾਰ ਹੇਠ ਹੈ । ਮਹਾਮਾਰੀ ਨੂੰ ਨੱਥ ਪਾਉਣ ਲਈ 21 ਦਿਨਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜੋਕਿ 14 ਅਪ੍ਰੈਲ ਨੂੰ ਮੁੱਕਣਗੀਆਂ।