ਯੂ.ਪੀ.ਐਸ.ਸੀ. 'ਚ ਸਫਲਤਾ ਦੇ ਰਾਜ, ਵੇਖੋ ਸਾਡੀ ਖ਼ਾਸ ਪੇਸ਼ਕਸ਼ - ਈਟੀਵੀ ਭਾਰਤ ਦੇ ਵਿਸ਼ੇਸ਼ ਵੈਬੀਨਾਰ
ਕੀ ਤੁਸੀਂ UPSC ਲਈ ਸਫਲਤਾ ਦੇ ਰਾਜ਼ ਜਾਣਨਾ ਚਾਹੁੰਦੇ ਹਾਂ? ਕੀ ਤੁਸੀਂ ਇੱਕ ਉੱਚ ਸਰਕਾਰੀ ਨੌਕਰਸ਼ਾਹ ਵਜੋਂ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੇ ਹੋ? ਤਾਂ ਦੇਰ ਕਿਸ ਗੱਲ ਦੀ ਹਿੱਸਾ ਬਣੋ ਈਟੀਵੀ ਭਾਰਤ ਦੇ ਵਿਸ਼ੇਸ਼ ਵੈਬੀਨਾਰ ਦਾ ਜਿਸਦਾ ਦੁਪਹਿਰ 12 ਵਜੇ ਪਹਿਲਾ ਸੈਸ਼ਨ ਅਤੇ ਦੁਪਹਿਰ 2 ਵਜੇ ਦੂਜਾ ਸੈਸ਼ਨ ਹੋਵੇਗਾ। ਦੁਪਹਿਰ 12 ਵਜੇ ਸਾਡੇ ਨਾਲ ਜੁੜਣਗੇ ਸਾਬਕਾ ਆਈਪੀਐਸ ਅਧਿਕਾਰੀ- ਅਜੇ ਕੁਮਾਰ, ਐਡੀਸ਼ਨਲ ਡੀਜੀਪੀ- ਮਹੇਸ਼ ਐਮ ਭਾਗਵਤ, 6ਵੀਂ ਰੈਂਕ ਹੋਲਡਰ ਵਿਸ਼ਾਖਾ ਯਾਦਵ, 39ਵੀਂ ਰੈਂਕ ਹੋਲਡਰ ਰੁਚੀ ਬਿੰਦਲ ਅਤੇ 303ਵੇਂ ਰੈਂਕ ਹੋਲਡਰ- ਸੂਫੀਅਨ ਅਹਿਮਦ। ਟੌਪਰਸ ਨੂੰ ਸੁਣੋ ਕਿਉਂਕਿ ਉਹ ਭਾਰਤ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਨੂੰ ਕ੍ਰੈਕ ਕਰਨ 'ਤੇ ਆਪਣੇ ਤਜ਼ਰਬੇ ਬਾਰੇ ਦੱਸਣਗੇ।
UPSC ਟੌਪਰਸ ਨਾਲ ਕਰੋ ਮੁਲਾਕਾਤ
ਹੈਦਰਾਬਾਦ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਆਯੋਜਿਤ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸਫਲ ਹੋਣਾ ਹਰ ਵਿਦਿਆਰਥੀ ਦਾ ਸੁਪਨਾ ਹੈ। ਪਰ ਇਸ ਇਮਤਿਹਾਨ ਵਿੱਚ ਸਫ਼ਲ ਕਿਵੇਂ ਹੋਣਾ ਹੈ ਇਸ ਬਾਰੇ ਸਹੀ ਦਿਸ਼ਾ ਨਿਰਦੇਸ਼ ਬਹੁਤ ਮਹੱਤਵਪੂਰਨ ਹਨ। ਈਟੀਵੀ ਭਾਰਤ ਨੇ ਇਸ ਵਿਸ਼ੇ 'ਤੇ ਇਕ ਵਿਸ਼ੇਸ਼ ਵੈਬੀਨਾਰ ਦੀ ਸ਼ੁਰੂਆਤ ਕੀਤੀ ਹੈ। ਅੱਜ ਇਸ ਲੜੀ ਵਿੱਚ ਦੂਜੀ ਕੜੀ ਪੇਸ਼ ਕੀਤੀ ਜਾਵੇਗੀ। ਹੁਣ ਤੋਂ ਕੁਝ ਦੇਰ ਬਾਅਦ 12 ਵਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਿੱਧਾ ਵੇਖ ਸਕਦੇ ਹੋ।
Last Updated : Aug 14, 2020, 12:35 PM IST