ਅਲਮੋਰਾ(ਉਤਰਾਖੰਡ): ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀ ਕਾਢ ਕੱਢਣ ਵਾਲੇ ਡਾਕਟਰ ਉਤਰਾਖੰਡ ਵਿੱਚ ਪੈਦਾ ਹੋਏ ਸੀ। ਇਹ ਦਵਾਈ ਹੁਣ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਮਰੀਕਾ ਅਤੇ ਕਈ ਹੋਰਾਂ ਦੇਸ਼ਾਂ ਵੱਲੋਂ ਭਾਰਤ ਤੋਂ ਮੰਗੀ ਜਾ ਰਹੀ ਹੈ।
ਡਾਕਟਰ ਸਰ ਰੋਨਾਲਡ ਰੋਸ ਨੂੰ ਇਸ ਦਵਾਈ ਲਈ 1902 ਵਿੱਚ ਨੋਬਲ ਪੁਰਸਕਾਰ ਮਿਲਿਆ। ਦੱਸ ਦਈਏ ਕਿ ਸਰ ਰੋਨਾਲਡ ਨੋਬਲ ਜਿੱਤਣ ਵਾਲੇ ਪਹਿਲੇ ਬ੍ਰਿਟਿਸ਼ ਸੀ, ਜਿੰਨਾ ਨੂੰ ਕੁਈਨਾਈਨ ਦੀ ਖੋਜ ਲਈ ਨੋਬਲ ਮਿਲਿਆ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਇੱਕ ਸਮੇਂ ਮਲੇਰੀਆ ਘਾਤਕ ਬਿਮਾਰੀ ਮੰਨਿਆ ਜਾਂਦਾ ਸੀ ਜਿਸ ਨੇ ਉਸ ਸਮੇਂ ਅਣਗਿਣਤ ਲੋਕਾਂ ਦੀ ਜਾਨ ਲੈ ਲਈ ਸੀ। ਲੋਕਾਂ ਨੂੰ ਲਗਦਾ ਸੀ ਕਿ ਮਲੇਰੀਆ ਬੁਖਾਰ ਮੈਦਾਨੀ ਇਲਾਕਿਆਂ ਦੀ ਪ੍ਰਦੂਸ਼ਿਤ ਹਵਾ ਕਾਰਨ ਹੁੰਦਾ ਹੈ। ਇਸ ਤੋਂ ਬਾਅਦ ਸਰ ਰੋਨਾਲਡ ਪਹਿਲੇ ਡਾਕਟਰ ਸੀ ਜਿੰਨਾ ਨੇ ਇਸ ਬਿਮਾਰੀ ਦਾ ਕਾਰਨ ਲੱਭਿਆ। ਉਨ੍ਹਾਂ ਨੇ ਸਾਬਤ ਕੀਤਾ ਕਿ ਮਲੇਰੀਆਂ ਮੱਛਰਾਂ ਕਾਰਨ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਿਮਾਰੀ ਲਈ ਕੁਈਨਾਈਨ ਨਿਜਾਤ ਕੀਤੀ ਜਿਸ ਲਈ ਉਨ੍ਹਾਂ ਨੂੰ ਨੋਬਲ ਮਿਲਿਆ।
ਅਲਮੋਰੀ ਵਿੱਚ ਪੈਦਾ ਹੋਏ ਸੀ ਸਰ ਰੋਨਾਲਡ ਰੋਸ
13 ਲਈ 1857 ਨੂੰ ਅਲਮੋਰਾ ਵਿੱਚ ਸਰ ਰੋਨਾਲਡ ਰੋਸ ਪੈਦਾ ਹੋਏ ਸੀ। ਜਿਸ ਘਰ ਵਿੱਚ ਉਹ ਪੈਦਾ ਹੋਏ ਸੀ ਉਸ ਨੂੰ ਕਨਕਰਕੋਟੀ ਹਾਊਸ ਵੀ ਕਿਹਾ ਜਾਂਦਾ ਹੈ। ਉਹ ਘਰ ਹੁਣ ਵੀ ਅਲਮੋਰਾ ਵਿੱਚ ਸਥਿਤ ਹੈ ਅਤੇ ਉਹ ਅਲਮੋਰਾ ਜ਼ਿਲ੍ਹੇ ਦੇ ਐਸਐਸਪੀ ਦੀ ਰਿਹਾਇਸ਼ ਵਜੋਂ ਅਧਿਕਾਰਕ ਤੌਰ 'ਤੇ ਵਰਤਿਆ ਜਾ ਰਿਹਾ ਹੈ।
ਲੇਖਕ ਬਣਨਾ ਚਾਹੁੰਦੇ ਸੀ ਸਰ ਰੋਨਾਲਡ ਰੋਸ
ਬ੍ਰਿਟਿਸ਼ ਇੰਡੀਅਨ ਆਰਮੀ ਦੇ ਇੱਕ ਸੀਨੀਅਰ ਫੌਜ ਅਧਿਕਾਰੀ ਸਰ ਕੈਮਬੈਲ ਗ੍ਰਾਂਟ ਰਾਸ ਅਤੇ ਮਟਿਲਡਾ ਸ਼ਾਰਲੋਟ ਐਲਡਰਟਨ ਦੇ 10 ਬੱਚਿਆਂ ਵਿਚੋਂ ਰੋਨਾਲਡ ਰਾਸ ਸਭ ਤੋਂ ਵੱਡੇ ਸੀ। 8 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪੜ੍ਹਣ ਲਈ ਇੰਗਲੈਂਡ ਭੇਜਿਆ ਦਿੱਤਾ ਗਿਆ। ਬਚਪਨ ਵਿੱਚ ਉਨ੍ਹਾਂ ਨੂੰ ਕਲਾ ਅਤੇ ਕਵਿਤਾ ਦਾ ਸ਼ੌਂਕ ਸੀ।
ਸਰ ਰੋਸ ਗਣਿਤ ਵਿੱਚ ਵੀ ਬਹੁਤ ਚੰਗੇ ਸੀ ਅਤੇ 16 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਚਿੱਤਕਾਰੀ ਦਾ ਨੈਸ਼ਨਲ ਐਵਾਰਡ ਜਿੱਤਿਆ। ਇਹ ਵੀ ਦੱਸ ਦਈਏ ਕਿ ਉਹ ਇੱਕ ਲੇਖਕ ਬਣਨਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹ 22 ਸਾਲ ਦੀ ਉਮਰ ਵਿੱਚ ਡਾਕਟਰ ਬਣ ਗਏ। ਡਾਕਟਰ ਬਣਨ ਦੇ 2 ਸਾਲਾਂ ਬਾਅਦ ਉਹ ਇੰਡੀਅਨ ਮੈਡੀਕਲ ਸਰਵਿਸ ਨਾਲ ਜੁੜ ਗਏ ਅਤੇ ਉਥੇ 25 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ। ਭਾਰਤ ਵਿੱਚ ਆਪਣੀ ਸੇਵਾ ਦੌਰਾਨ, ਉਹ ਬੈਕਟਰੀਓਲੋਜੀ ਦਾ ਕੋਰਸ ਕਰਨ ਲਈ ਇੰਗਲੈਂਡ ਗਏ। ਇਸ ਕੋਰਸ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ।
ਦਵਾਈ ਦੀ ਕਾਢ ਲਈ ਮਿਲਿਆ ਨੋਬਲ ਪੁਰਸਕਾਰ
ਉਨ੍ਹਾਂ ਮਲੇਰੀਆ ਦੀ ਖੋਜ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਰਹਿੰਦਿਆਂ ਸ਼ੁਰੂ ਕੀਤੀ। 1897 ਵਿੱਚ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਮਲੇਰੀਆ ਮੱਛਰ ਦੇ ਵੱਡਣ ਨਾਲ ਫੈਲਦਾ ਹੈ। ਇਹ ਖੋਜ ਉਨ੍ਹਾਂ ਨੇ 21 ਅਗਸਤ 1897 ਨੂੰ ਕੀਤੀ ਅਤੇ ਅਗਲੇ ਦਿਨ ਆਪਣੀ ਪਤਨੀ ਨੂੰ ਲਿਖੀ ਚਿੱਠੀ ਵਿੱਚ ਉਨ੍ਹਾਂ ਨੇ ਇੱਕ ਕਵਿਤਾ ਲਿਖੀ।
ਭਾਵੇ ਉਨ੍ਹਾਂ ਨੇ ਆਪਣਾ ਕਰੀਅਰ ਵਿੱਚ ਮੁੱਖ ਕਿਰਦਾਰ ਡਾਕਟਰ ਅਤੇ ਵਿਗਿਆਨੀ ਵਜੋਂ ਨਿਭਾਇਆ ਪਰ ਰੋਨਾਲਡ ਰੋਸ ਇੱਕ ਬਹੁਪੱਖੀ ਸਖ਼ਸ਼ੀਅਤ ਸੀ। ਉਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਅਤੇ ਨਾਵਲ ਵੀ ਲਿਖੇ।