ਪੰਜਾਬ

punjab

ETV Bharat / bharat

ਬਸਪਾ ਵਿਧਾਇਕ ਨੂੰ CAA ਦਾ ਸਮਰਥਨ ਪਿਆ ਮਹਿੰਗਾ, ਮਾਇਆਵਤੀ ਨੇ ਪਾਰਟੀ ਤੋਂ ਕੀਤਾ ਮੁਅੱਤਲ - CAA ਦਾ ਸਮਰਥਨ

ਬਸਪਾ ਦੀ ਵਿਧਾਇਕ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ 'ਚ ਸਮਰਥਨ ਕਰਨਾ ਮਹਿੰਗਾ ਪੈ ਗਿਆ। ਪਾਰਟੀ ਨੇ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ। ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ।

ਮਾਇਆਵਤੀ
ਮਾਇਆਵਤੀ

By

Published : Dec 29, 2019, 7:48 PM IST

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਉਥੇ ਹੀ ਕੁੱਝ ਸਮੂਹ ਇਸ ਦੇ ਹੱਕ 'ਚ ਮਾਰਚ ਤੇ ਰੈਲੀ ਕਰ ਰਹੇ ਹਨ। ਕੇਂਦਰੀ ਮੰਤਰੀ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਨੂੰ ਇਸ ਕਾਨੂੰਨ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਬਾਰੇ ਦੱਸ ਰਹੇ ਹਨ ਅਤੇ ਦੱਸ ਰਹੇ ਹਨ ਕਿ ਵਿਰੋਧੀ ਪਾਰਟੀਆਂ ਇਸ ਕਾਨੂੰਨ ਬਾਰੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੀਆਂ ਹਨ। ਕਿਸੇ ਦੀ ਨਾਗਰਿਕਤਾ ਖੋਹਣ ਵਾਲਾ ਨਹੀਂ, ਇਹ ਨਾਗਰਿਕਤਾ ਦੇਣਾ ਵਾਲਾ ਕਾਨੂੰਨ ਹੈ।

ਇਸ ਕਾਨੂੰਨ ਨੂੰ ਲੈ ਕੇ ਸਮਰਥਨ 'ਚ ਆਉਣਾ ਬਸਪਾ ਦੀ ਵਿਧਾਇਕ ਨੂੰ ਬਹੁਤ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਪੱਥੇਰਿਆ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਵਿਧਾਇਕ ਰਮਾਬਾਈ ਪਰਿਹਾਰ ਨੇ ਪਾਰਟੀ ਲਾਈਨ ਤੋਂ ਹਟ ਕੇ ਇਸ ਕਾਨੂੰਨ ਦਾ ਸਮਰਥਨ ਕੀਤਾ। ਪਾਰਟੀ ਨੇ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ। ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ।

ਮਾਇਆਵਤੀ ਨੇ ਕੁਝ ਸਮਾਂ ਪਹਿਲਾਂ ਟਵੀਟ ਕੀਤਾ ਸੀ, ‘ਬਸਪਾ ਇੱਕ ਅਨੁਸ਼ਾਸਿਤ ਪਾਰਟੀ ਹੈ ਅਤੇ ਜੇਕਰ ਇਹ ਟੁੱਟ ਜਾਂਦੀ ਹੈ ਤਾਂ ਪਾਰਟੀ ਦੇ ਸੰਸਦ ਮੈਂਬਰ/ਵਿਧਾਇਕ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਐਮਪੀ ਵਿੱਚ ਪਠਾਰਿਆ ਤੋਂ ਬਸਪਾ ਵਿਧਾਇਕ ਰਮਾਬਾਈ ਪਰਿਹਾਰ ਨੇ ਸੀਏਏ ਦਾ ਸਮਰਥਨ ਕਰਨ ਲਈ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਉਸ 'ਤੇ ਪਾਰਟੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਬਸਪਾ ਸੁਪਰੀਮੋ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, ‘ਜਦੋਂ ਬਸਪਾ ਨੇ ਸਭ ਤੋਂ ਪਹਿਲਾਂ ਇਸ ਨੂੰ (ਨਾਗਰਿਕਤਾ ਕਾਨੂੰਨ) ਨੂੰ ਵਿਵਾਦਵਾਦੀ ਅਤੇ ਗੈਰ ਸੰਵਿਧਾਨਕ ਦੱਸਦਿਆਂ ਵਿਰੋਧ ਕੀਤਾ। ਸੰਸਦ ਵਿੱਚ ਵੀ ਇਸ ਵਿਰੁੱਧ ਵੋਟ ਦਿੱਤੀ ਅਤੇ ਮਾਨਯੋਗ ਰਾਸ਼ਟਰਪਤੀ ਨੂੰ ਇਸ ਦੇ ਵਾਪਸੀ ਬਾਰੇ ਇੱਕ ਮੰਗ ਪੱਤਰ ਦਿੱਤਾ। ਫਿਰ ਵੀ, ਵਿਧਾਇਕ ਪਰਿਹਾਰ ਨੇ ਸੀਏਏ ਦਾ ਸਮਰਥਨ ਕੀਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਪਾਰਟੀ ਲਾਈਨ 'ਤੇ ਚੱਲਣ ਦੀ ਚਿਤਾਵਨੀ ਦਿੱਤੀ ਗਈ ਸੀ।

ABOUT THE AUTHOR

...view details