ਮਥੁਰਾ: ਸੋਮਵਾਰ ਨੂੰ ਯੋਗ ਸਿਖਾਉਣ ਲਈ ਮਥੁਰਾ ਵਿੱਖੇ ਰਾਮਨਾਰਥੀ ਸ਼ਰਣਾਨੰਦ ਦੇ ਆਸ਼ਰਮ ਪਹੁੰਚੇ ਬਾਬਾ ਰਾਮਦੇਵ ਆਪਣੇ ਸ਼ਰਧਾਲੂਆਂ ਨੂੰ ਯੋਗ ਸਿਖਾਉਣ ਸਮੇਂ ਅਚਾਨਕ ਹਾਥੀ ਤੋਂ ਜ਼ਮੀਨ ਉੱਤੇ ਡਿੱਗ ਪਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਚਾਅ ਰਿਹਾ ਕਿ ਯੋਗ ਗੁਰੂ ਬਾਬਾ ਰਾਮਦੇਵ ਦੇ ਕੋਈ ਸੱਟ ਨਹੀਂ ਲੱਗੀ।
ਜਾਣਕਾਰੀ ਮਤਾਬਕ ਐਤਵਾਰ ਨੂੰ ਹਰਿਦੁਆਰ ਤੋਂ ਬਾਬਾ ਰਾਮਦੇਵ ਅਚਾਨਕ ਗੋਕੁਲ ਦੇ ਰਾਮਨਾਰਥੀ ਆਸ਼ਰਮ ਪਹੁੰਚੇ ਸਨ ਤੇ ਸੋਮਵਾਰ ਦੀ ਸਵੇਰੇ ਉਨ੍ਹਾਂ ਨੇ ਸੰਤਾਂ ਅਤੇ ਆਪਣੇ ਸ਼ਰਧਾਲੂਆਂ ਨੂੰ ਯੋਗ ਆਸਣ ਸਿੱਖਾਇਆ। ਉਸੇ ਦੌਰਾਨ ਜਦੋਂ ਉਹ ਆਸ਼ਰਮ ਵਿੱਚ ਹਾਥੀ ਉੱਤੇ ਬੈਠ ਕੇ ਯੋਗ ਕਰ ਰਹੇ ਸਨ ਤਾਂ ਅਚਾਨਕ ਯੋਗ ਕਰਨ ਲੱਗਿਆਂ ਉਨ੍ਹਾਂ ਦਾ ਸੰਤੁਲਣ ਵਿਗੜ ਗਿਆ ਤੇ ਉਹ ਹਾਥੀ ਤੋਂ ਸਿੱਧਾ ਜ਼ਮੀਨ ਉੱਤੇ ਆ ਡਿੱਗੇ।