ਮਸੂਦ ਅਜਹਰ ਬਿਮਾਰ, ਪਾਕਿ ਮਿਲਟਰੀ ਹਸਪਤਾਲ 'ਚ ਹੋ ਰਿਹੈ ਇਲਾਜ਼ - ਗੁਰਦੇ
ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜਹਰ ਦੇ ਗੁਰਦੇ ਖ਼ਰਾਬ ਹੋਣ ਦੀ ਖ਼ਬਰ।

ਨਵੀਂ ਦਿੱਲੀ: ਪਠਾਨਕੋਟ ਤੇ ਹੋਰ ਕਈ ਵੱਡੇ ਅੱਤਵਾਦੀ ਹਮਲਿਆਂ ਦੇ ਮਾਸਟਰ ਮਾਈਂਡ ਤੇ ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜਹਰ ਦੇ ਗੁਰਦੇ ਖ਼ਰਾਬ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਰਾਵਲਪਿੰਡੀ ਦੇ ਇੱਕ ਮਿਲਟਰੀ ਹਸਪਤਾਲ 'ਚ ਰੋਜ਼ਾਨਾ ਉਨ੍ਹਾਂ ਦਾ ਡਾਇਲਸਿਸ ਕੀਤਾ ਜਾ ਰਿਹਾ ਹੈ।
ਸੁਰੱਖਿਆ ਅਧਿਕਾਰੀਆਂ ਨੇ ਇਸ ਗੱਲ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਸੀ ਕਿ ਜੈਸ਼ ਦਾ ਸਰਗਨਾ ਬਿਮਾਰ ਹੈ। ਇਸ ਸਬੰਧੀ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ, ਹਾਲ ਹੀ 'ਚ ਮਿਲੀ ਖ਼ਬਰ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਮਸੂਦ ਅਜਹਰ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।'
ਅਧਿਕਾਰੀ ਨੇ ਕਿਹਾ, ' ਜੈਸ਼-ਏ-ਮੁਹੰਮਦ ਦਾ ਸਰਗਨਾ ਓਸਾਮਾ ਬਿਨ ਲਾਦੇਨ ਦਾ ਨਜ਼ਦੀਕੀ ਸੀ। ਉਸ ਨੇ ਕਈ ਅਫਰੀਕੀ ਦੇਸ਼ਾਂ ਵਿੱਚ ਅੱਤਵਾਦ ਨੂੰ ਵਧਾਇਆ ਹੈ।'