ਸ਼ਹੀਦ ਪਤੀ ਦੀ ਦੇਹ ਨੂੰ ਮੋਢਾ ਦੇਣ ਲਈ ਸ਼ਮਸ਼ਾਨ ਪੁੱਜ ਗਈ ਸੀ ਗਾਇਤ੍ਰੀ
ਕਾਰਗਿਲ ਦੇ ਯੁੱਧ ਦੌਰਾਨ ਰਾਜਸਥਾਨ ਦੇ ਭਰਤਪੁਰ ਦੇ ਵੀਰੇਂਦਰ ਸਿੰਘ ਜਦੋਂ ਸ਼ਹੀਦ ਹੋਏ, ਉਸ ਸਮੇਂ ਉਨ੍ਹਾਂ ਦੇ ਦੋ ਛੋਟੇ ਬੱਚੇ ਸਨ। ਪਤੀ ਦੀ ਸ਼ਹਾਦਤ ਦੀ ਖ਼ਬਰ ਸੁਣ ਗਾਇਤ੍ਰੀ ਦੇਵੀ ਵੀ ਕੰਬ ਗਈ ਸੀ। ਦੇਸ਼ ਲਈ ਸ਼ਹੀਦ ਹੋਏ ਪਤੀ ਨੂੰ ਖ਼ੁਦ ਮੋਢਾ ਦੇਣ ਲਈ ਸ਼ਮਸ਼ਾਨ ਪਹੁੰਚ ਗਈ ਸੀ ਗਾਇਤ੍ਰੀ।
ਭਰਤਪੁਰ: 1999 ਵਿੱਚ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਵੀਰੇਂਦਰ ਸਿੰਘ ਆਪਣੇ ਪਿੱਛੇ ਪਤਨੀ ਗਾਇਤ੍ਰੀ ਦੇਵੀ, ਡੇਢ ਸਾਲ ਦੀ ਧੀ ਜਯੋਤੀ ਅਤੇ 3 ਸਾਲ ਦਾ ਪੁੱਤ ਚੰਦਰਭਾਨ ਛੱਡ ਗਏ ਸਨ, ਜਿੱਥੇ ਪਤਨੀ ਗਾਇਤ੍ਰੀ ਦੇਵੀ ਆਪਣੇ ਸ਼ਹੀਦ ਪਤੀ ਵੀਰੇਂਦਰ ਸਿੰਘ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ ਸ਼ਮਸ਼ਾਨ ਪੁੱਜੀ ਸੀ। ਉਸ ਸਮੇਂ ਇਹ ਚਰਚਾ ਦਾ ਵਿਸ਼ਾ ਬਣ ਗਿਆ ਸੀ ਕਿਉਂਕਿ ਉਦੋਂ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਸੀ। ਕਾਰਗਿਲ ਯੁੱਧ ਨੂੰ ਹੁਣ 20 ਸਾਲ ਪੂਰੇ ਹੋ ਚੁੱਕੇ ਹਨ ਅਤੇ ਸ਼ਹੀਦ ਵੀਰੇਂਦਰ ਸਿੰਘ ਦੇ ਛੋਟੇ ਬੱਚੇ ਵੀ ਵੱਡੇ ਹੋ ਗਏ ਹਨ, ਜੋ ਦੇਸ਼ ਲਈ ਸ਼ਹਾਦਤ ਦੇਣ ਲਈ ਆਪਣੇ ਪਿਤਾ ਉੱਤੇ ਮਾਣ ਮਹਿਸੂਸ ਕਰਦੇ ਹਨ। ਹਾਲਾਂਕਿ ਪਿਤਾ ਦੀ ਕਮੀ ਜੀਵਨਭਰ ਪੂਰੀ ਨਹੀਂ ਹੋ ਸਕਦੀ। ਪਰ, ਪਰਿਵਾਰ ਦੇ ਮੈਬਰਾਂ ਨੇ ਇਸ ਦੌਰਾਨ ਬੱਚਿਆਂ ਨੂੰ ਪਿਤਾ ਵਾਲਾ ਲਾਡ ਤੇ ਪਿਆਰ ਜ਼ਰੂਰ ਦਿੱਤਾ।