ਮਹਾਰਾਸ਼ਟਰ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ 21 ਦਿਨਾਂ ਦਾ ਤਾਲਾਬੰਦ ਜਾਰੀ ਹੈ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਲੋਕਾਂ ਦੇ ਵਿਆਹ ਦੀ ਤਰੀਕ ਆ ਰਹੀ ਹੈ, ਉਹ ਜਾਂ ਤਾਂ ਦੋ ਬਰਾਤੀਆਂ ਨਾਲ ਪਹੁੰਚ ਰਹੇ ਹਨ ਜਾਂ ਆਨਲਾਈਨ ਵਿਆਹ ਕਰਵਾ ਰਹੇ ਹਨ। ਹਾਲ ਇਹ ਹਨ ਕਿ ਤਾਲਾਬੰਦੀ ਕਾਰਨ ਮੈਰਿਜ ਹਾਲ ਵੀ ਬੰਦ ਹਨ। ਅਜਿਹਾ ਹੀ ਨਜ਼ਾਰਾ ਔਰੰਗਾਬਾਦ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਮੁਹੰਮਦ ਮਿਨਹਾਜੁਦ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਕਾਲ ਦੇ ਜ਼ਰੀਏ ਬੀਡ ਵਿੱਚ ਰਹਿਣ ਵਾਲੀ ਇੱਕ ਲਾੜੀ ਨਾਲ ਨਿਕਾਹ ਕੀਤਾ।
ਲਾੜੇ ਦੇ ਪਿਤਾ ਮੁਹੰਮਦ ਗਯਾਜ ਨੇ ਦੱਸਿਆ ਕਿ ਦੋਵਾਂ ਦਾ ਰਿਸ਼ਤਾ 6 ਮਹੀਨੇ ਪਹਿਲਾਂ ਹੋਇਆ ਸੀ। ਉਸ ਸਮੇਂ ਕੋਰੋਨਾ ਵਾਇਰਸ ਦਾ ਡਰ ਨਹੀਂ ਸੀ। ਪਰ ਅੱਜ ਹਾਲਾਤ ਵੇਖਦੇ ਹੋਏ, ਸਾਰੇ ਬਜ਼ੁਰਗ ਘਰ ਵਿੱਚ ਇਕੱਠੇ ਹੋਏ ਅਤੇ ਦੋਹਾਂ ਦੀ ਫੋਨ ਉੱਤੇ ਵੀਡੀਓ ਕਾਲ ਰਾਹੀਂ ਨਿਕਾਹ ਕਰਵਾ ਦਿੱਤਾ ਗਿਆ।