ਪਟਨਾ: ਬਿਹਾਰ ਵਿਚ ਹੜ੍ਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਉੱਤਰੀ ਬਿਹਾਰ ਦੀਆਂ ਕਈ ਨਦੀਆਂ ਉਫਾਨ ‘ਤੇ ਹਨ ਜਿਸ ਨਾਲ ਸੂਬੇ ਦੇ ਤਕਰੀਬਨ 10 ਜਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ਪ੍ਰਭਾਵਿਤ ਹੋਏ ਹਨ। ਕਈ ਬੰਨ੍ਹਾਂ ‘ਤੇ ਰਿਸਾਵ ਹੋ ਰਿਹਾ ਹੈ। ਅੱਜ ਪ੍ਰਭਾਵਸ਼ਾਲੀ ਇਲਾਕਿਆਂ ਦਾ ਹਵਾਈ ਸਰਵੇ ਵੀ ਕੀਤਾ ਗਿਆ।
ਬਿਹਾਰ ‘ਚ ਹੜ੍ਹ ਦਾ ਕਹਿਰ, ਹੁਣ ਤੱਕ 10 ਦੀ ਮੌਤ - flood in Bihar
ਬਿਹਾਰ ਵਿਚ ਇਕ ਵਾਰ ਮੁੜ ਤੋਂ ਹੜ੍ਹ ਤਾਂਡਵ ਦਿਖਾ ਰਹੇ ਹਨ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸਦਾ ਅਸਰ ਹੋਇਆ ਹੈ। ਕਈ ਜਿਲ੍ਹਿਆਂ ਦੇ ਪਿੰਡਾਂ ਵਿਚ ਪਾਣੀ ਵੜ੍ਹ ਗਿਆ ਹੈ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ।
ਬਿਹਾਰ ਦੇ ਪੱਛਮੀ ਚੰਪਾਰਨ (ਬੇਤੀਆ) ਪਹਾੜੀ ਵਿਚ ਗੰਡਕ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪੇਂਡੂ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਕਈ ਪਿੰਡ ਟਾਪੂ ਵਿਚ ਤਬਦੀਲ ਹੋ ਗਏ ਹਨ। ਇਸ ਤੋਂ ਇਲਾਵਾ ਗੋਪਾਲਗੰਜ ਵਿਚ ਬੰਨ੍ਹ ਟੁੱਟਣ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ, ਨਤੀਜੇ ਵਜੋਂ ਹੁਣ ਉਨ੍ਹਾਂ ਕੋਲ ਰਹਿਣ ਦੀ ਥਾਂ ਨਹੀਂ ਹੈ। ਜਿਲ੍ਹਾ ਦਰਭੰਗਾ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਪੰਹੁਚਾਉਣ ਲਈ ਹਵਾਈ ਫੌਜ ਦੀ ਮਦਦ ਲੈਣੀ ਪਈ। ਬਿਹਾਰ ਵਿੱਚ ਅੱਜ ਹੜ੍ਹ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ।
ਇਥੇ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਅਤੇ ਨਾ ਹੀ ਬਲਾਕ ਦਾ ਕੋਈ ਅਧਿਕਾਰੀ ਪਹੁੰਚ ਰਿਹਾ ਹੈ। ਪਿੰਡਾਂ ਦੇ ਲੋਕਾਂ ਦਾ ਹਾਲ ਇੰਨਾ ਕੁ ਬੇਹਾਲ ਹੈ ਕਿ ਲੋਕ ਡਰੇ ਹੋਏ ਹਨ। ਲੋਕਾਂ ਦੀ ਨੀਂਦ ਉਡੀ ਹੋਈ ਹੈ।