ਦੇਹਰਾਦੁਨ: ਦੁਨੀਆ ਦੇ ਮੁਸ਼ਕਲ ਪਹਾੜੀ ਖੇਤਰਾਂ ਵਿੱਚ ਸਭ ਤੋਂ ਖ਼ਤਰਨਾਕ ਯਾਤਰਾਵਾਂ ਵਿੱਚੋਂ ਇੱਕ ਮਾਨਸਰੋਵਰ ਯਾਤਰਾ ਹੁਣ ਆਪਣੇ ਆਖ਼ਰੀ ਪੜਾਅ 'ਤੇ ਪੁੱਜ ਚੁੱਕੀ ਹੈ। ਇਸ ਸਾਲ ਹੁਣ ਤੱਕ ਐੱਸਡੀਆਰਐੱਫ਼ ਟੀਮ ਨੇ 15 ਸ਼ਰਧਾਲੂ ਜਥਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਇਹ ਯਾਤਰਾ ਕਰਵਾਈ ਹੈ। ਹੁਣ ਇਸ ਯਾਤਰਾ ਦੇ ਆਖ਼ਰੀ ਪੜਾਅ ਵਿੱਚ ਸਿਰਫ਼ 3 ਸ਼ਰਧਾਲੂ ਜੱਥੇ ਬਚੇ ਹਨ, ਜਿਨ੍ਹਾਂ ਦੀ ਯਾਤਰਾ ਜਾਰੀ ਹੈ। 18ਵੇਂ ਅਤੇ ਆਖ਼ਰੀ ਜਥੇ ਦੀ ਯਾਤਰਾ ਬੀਤੇ ਐਤਵਾਰ ਤੋਂ ਸ਼ੁਰੂ ਹੋ ਚੁੱਕੀ ਹੈ।
ਕੈਲਾਸ਼ ਮਾਨਸਰੋਵਰ ਦੀ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਐੱਸਡੀਆਰਐੱਫ਼ ਦੀ ਟੀਮ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਇਸ ਯਾਤਰਾ ਵਿੱਚ ਪਿਥੌਰਗੜ੍ਹ ਦੇ ਨਜੰਗ ਤੋਂ ਗੂੰਜੀ ਤੱਕ ਲਗਭਗ 40 ਕਿਲੋਮੀਟਰ ਪੈਦਲ ਯਾਤਰਾ ਬੇਹੱਦ ਮੁਸ਼ਕਲ ਪਹਾੜੀ ਰਸਤਿਆਂ ਤੋਂ ਹੋ ਕੇ ਪੂਰੀ ਹੁੰਦੀ ਹੈ। ਇਸ ਦੌਰਾਨ ਭਾਰੀ ਮੀਂਹ ਕਾਰਨ ਇਹ ਯਾਤਰਾ ਬੇਹੱਦ ਮੁਸ਼ਕਲ ਹੋ ਜਾਂਦੀ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਇਸ ਸਾਲ ਕੈਲਾਸ਼ ਮਾਨਸਰੋਵਰ ਦੀ ਇਹ ਯਾਤਰਾ 11 ਜੂਨ ਨੂੰ ਦਿੱਲੀ ਤੋਂ ਸ਼ੁਰੂ ਹੋ ਕੇ 5 ਸਤੰਬਰ ਤੱਕ ਚੱਲੇਗੀ। ਇਸ ਯਾਤਰਾ ਵਿੱਚ ਸ਼ਰਧਾਲੂਆਂ ਦੇ ਕੁੱਲ 18 ਜੱਥੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 14 ਜਥਿਆਂ ਨੂੰ ਮਾਨਸਰੋਵਰ ਦੀ ਯਾਤਰਾ ਕਰਵਾਈ ਜਾ ਚੁੱਕੀ ਹੈ। ਹਰ ਜੱਥੇ ਵਿੱਚ ਲਗਭਗ 60 ਸ਼ਰਧਾਲੂ ਸ਼ਾਮਲ ਸਨ। ਯਾਤਰਾ ਦੇ ਦੌਰਾਨ ਐੱਸਡੀਆਰਐੱਫ਼ ਟੀਮ ਦੇ ਵੱਖ-ਵੱਖ ਮਾਹਿਰਾਂ ਸਮੇਤ ਮੈਡੀਕਲ ਟੀਮ ਵੀ ਸ਼ਾਮਲ ਹੈ। ਹਾਲਾਂਕਿ ਅਜੇ ਅਖ਼ੀਰਲੇ ਤਿੰਨ ਜਥਿਆਂ ਦੀ ਯਾਤਰਾ ਜਾਰੀ ਹੈ ਜੋ ਕਿ 5 ਸਤੰਬਰ ਤੱਕ ਪੂਰੀ ਕਰ ਲਈ ਜਾਵੇਗੀ।
ਇਸ ਯਾਤਰਾ ਦੌਰਾਨ ਐੱਸਡੀਆਰਐੱਫ਼ ਟੀਮ ਦੇ ਜਵਾਨਾਂ ਨੇ 22 ਰੈਸਕਿਊ ਆਪਰੇਸ਼ਨ ਪੂਰੇ ਕੀਤੇ ਅਤੇ 245 ਯਾਤਰੀਆਂ ਦੀ ਮਦਦ ਕੀਤੀ। ਸ਼ਰਧਾਲੂਆਂ ਦੇ 18 ਜਥਿਆਂ ਵਿੱਚ 201 ਮਹਿਲਾ ਸ਼ਰਾਧਲੂਆਂ ਸਮੇਤ ਕੁੱਲ 941 ਸ਼ਰਧਾਲੂ ਸ਼ਾਮਲ ਹਨ। ਐੱਸਡੀਆਰਐੱਫ਼ ਟੀਮ ਵੱਲੋਂ ਸੱਟ ਲੱਗਣ ਅਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਣ 'ਤੇ ਤੁਰੰਤ ਸ਼ਰਧਾਲੂਆਂ ਨੂੰ ਮਦਦ ਦਿੱਤੀ ਜਾ ਰਹੀ ਹੈ। ਸ਼ਰਧਾਲੂਆਂ ਨੇ ਐੱਸਡੀਆਰਐੱਫ਼ ਟੀਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।