ਨਵੀਂ ਦਿੱਲੀ: ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ ਪੁੱਤਰ ਮਨਪ੍ਰੀਤ ਚੱਢਾ ਉਰਫ਼ ਮੌਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਦੀ ਇਕਨਾਮਿਕ ਆਫੇਂਸ ਵਿੰਗ (EOW) ਨੇ ਮੌਂਟੀ ਚੱਢਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਂਟੀ ਚੱਢਾ 'ਤੇ ਠੇਕੇਦਾਰ ਬਣ ਕੇ ਫ਼ਲੈਟ ਨਾ ਦੇਣ 'ਤੇ ਧੋਖਾਧੜੀ ਕਰਨ ਦਾ ਦੋਸ਼ ਹੈ।
ਵਿਦੇਸ਼ ਭੱਜਣ ਦੀ ਤਿਆਰੀ 'ਚ ਸੀ ਮਨਪ੍ਰੀਤ ਚੱਢਾ, ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਕਾਬੂ - EOW
ਮਨਪ੍ਰੀਤ ਚੱਢਾ ਉਰਫ਼ ਮੌਂਟੀ ਚੱਢਾ ਨਿਰਮਾਣ ਕੰਪਨੀਆਂ ਰਾਹੀਂ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ। ਇਸ ਸਬੰਧੀ ਉਸ ਦੀ ਕਿਸੇ ਨੇ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ।
ਫ਼ੋਟੋ
ਮੀਡੀਆ ਮੁਤਾਬਕ ਗਾਜੀਆਬਾਦ ਤੇ ਨੋਇਡਾ ਵਿੱਚ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਮੌਂਟੀ ਨੇ ਉਨ੍ਹਾਂ ਨੂੰ ਫ਼ਲੈਟ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਹਰ ਵਾਰ ਲਾਰੇ ਲਾਉਂਦਾ ਰਿਹਾ।
ਇਸ ਬਾਰੇ ਪੀੜਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੌਂਟੀ ਨੂੰ ਫ਼ਲੈਟ ਦੇਣ ਬਾਰੇ ਪੁੱਛਦੇ ਸਨ ਤਾਂ ਉਹ ਹਹਰ ਬਾਰ ਪੱਲਾ ਝਾੜ ਲੈਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮੌਂਟੀ ਨੇ ਕਈ ਨਿਰਮਾਣ ਕੰਪਨੀਆਂ ਦੇ ਰਾਹੀਂ ਵੱਡੀ ਗਿਣਤੀ 'ਚ ਲੋਕਾਂ ਨੂੰ ਫ਼ਲੈਟ ਦੇਣ ਦਾ ਵਾਅਦੇ ਕਰਕ ਪੈਸੇ ਇਕੱਠੇ ਕਰਦਾ ਸੀ।