ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਧਾਨ ਮਨੋਜ ਤਿਵਾਰੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਏ ਸਰਵਿਆਂ ਨੂੰ ਖਾਰਜ਼ ਕਰ ਦਿੱਤਾ ਅਤੇ ਆਪਣੀ ਪਾਰਟੀ ਦੀ ਜਿੱਤ ਦਾ ਭਰੋਸਾ ਜਤਾਇਆ। ਤਕਰੀਬਨ ਸਾਰੇ ਹੀ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਦਰਸਾ ਰਹੇ ਹਨ।
ਐਗਜ਼ਿਟ ਪੋਲ ਨੂੰ ਨਕਾਰਦੇ ਮਨੋਜ ਤਿਵਾਰੀ ਨੇ ਕਿਹਾ, ਭਾਜਪਾ 48 ਸੀਟਾਂ ਜਿੱਤੇਗੀ
ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਸਾਫ਼-ਸਾਫ਼ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਮਨੋਜ ਤਿਵਾਰੀ ਨੇ ਕਿਹਾ ਕਿ ਸਾਰੇ ਐਗਜ਼ਿਟ ਫੇਲ ਹੋ ਜਾਣਗੇ।
ਮਨੋਜ ਤਿਵਾਰੀ
ਮਨੋਜ ਤਿਵਾਰੀ ਨੇ ਟਵੀਟ ਕੀਤਾ, "ਇਹ ਸਾਰੇ ਐਗਜ਼ਿਟ ਪੋਲ ਫੇਲ ਹੋ ਜਾਣਗੇ, ਮੇਰਾ ਟਵੀਟ ਸਾਂਭ ਲਓ, ਭਾਰਤੀ ਜਨਤਾ ਪਾਰਟੀ 48 ਸੀਟਾਂ ਦੇ ਨਾਲ ਸਰਕਾਰ ਬਣਾਏਗੀ, ਕਿਰਪਾ ਹਾਰ ਦੇ ਲਈ ਈਵੀਐਮ ਨੂੰ ਦੋਸ਼ ਦੇਣ ਦੇ ਨਵੇਂ ਬਹਾਨੇ ਨਾ ਲੱਭੋ।"
ਜੇ ਸਾਰੇ ਐਗਜ਼ਿਟ ਪੋਲ ਤੇ ਇੱਕ ਝਾਤ ਮਾਰੀ ਜਾਵੇ ਤਾਂ ਆਮ ਆਦਮੀ ਪਾਰਟੀ 56 ਸੀਟਾਂ ਜਿੱਤ ਕੇ ਬੜੀ ਹੀ ਆਸਾਨੀ ਨਾਲ ਸਰਕਾਰ ਬਣਾਉਦੀ ਜਾਪਦੀ ਹੈ, ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ 10 ਤੋਂ 15 ਸੀਟਾਂ ਜਾਂਦੀਆਂ ਜਾਪਗੀਆਂ ਹਨ।