ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨੇ ਅੱਜ ਫ਼ੌਜ ਮੁੱਖੀ ਦਾ ਕਾਰਜਭਾਰ ਗ੍ਰਹਿਣ ਕਰਨਗੇ। ਆਰਮੀ ਫ਼ੌਜ ਦੇ ਉਪ ਮੁਖੀ ਮਨੋਜ ਮੁਕੰਦ ਨਰਵਾਨੇ ਬਿਪਿਨ ਰਾਵਤ ਦੀ ਥਾਂ ਲੈਣਗੇ।
ਅੱਜ ਫ਼ੌਜ ਮੁਖੀ ਦਾ ਕਾਰਜਭਾਰ ਗ੍ਰਹਿਣ ਕਰਣਗੇ ਜਨਰਲ ਮਨੋਜ ਮੁਕੰਦ ਨਰਵਾਨੇ - ਫੌਜ ਮੁਖੀ
ਆਰਮੀ ਫ਼ੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨੇ ਅੱਜ ਫ਼ੌਜ ਮੁੱਖੀ ਦਾ ਕਾਰਜਭਾਰ ਗ੍ਰਹਿਣ ਕਰਨਗੇ।
ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ 'ਚੀਫ ਆਫ ਡਿਫੈਂਸ ਸਟਾਫ' (ਸੀਡੀਐਸ) ਨਿਯੁਕਤ ਕੀਤਾ ਗਿਆ ਹੈ। ਬਿਪਿਨ ਰਾਵਤ 31 ਦਸੰਬਰ ਨੂੰ ਆਰਮੀ ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ। ਜਨਰਲ ਮਨੋਜ ਮੁਕੰਦ ਨਰਵਾਨੇ ਨੇ 17 ਸਾਲ ਦੀ ਉਮਰ ਵਿੱਚ 1976 'ਚ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਭਰਤੀ ਹੋਏ ਸਨ। ਮੁਕੰਦ ਨਰਵਾਨੇ ਨੇ ਲੈਫਟੀਨੈਂਟ ਜਨਰਲ ਅਨਬੂ ਦੀ ਥਾਂ 1 ਸਤੰਬਰ ਨੂੰ ਸੈਨਾ ਦੇ ਡਿਪਟੀ ਚੀਫ਼ ਦਾ ਅਹੁਦਾ ਸੰਭਾਲਿਆ ਸੀ। ਨਰਵਾਨੇ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਰਾਈਫਲਜ਼ ਬਟਾਲੀਅਨ ਅਤੇ ਪੂਰਬੀ ਮੋਰਚੇ 'ਤੇ ਇਨਫੈਂਟਰੀ ਬ੍ਰਿਗੇਡ ਦੀ ਵੀ ਕਮਾਂਡ ਸੰਭਾਲ ਚੁੱਕੇ ਹਨ।
ਜ਼ਿਕਰਯੋਗ ਹੈ ਕਿ 1999 'ਚ ਕਾਰਗਿਲ ਸਮੀਖਿਆ ਕਮੇਟੀ ਨੇ ਸਰਕਾਰ ਨੂੰ ਫੌਜੀ ਸਲਾਹਕਾਰ ਲਈ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ। ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਕਮੇਟੀ ਨੇ ਸੀਡੀਐਸ ਦੀ ਜ਼ਿੰਮੇਵਾਰੀਆਂ ਅਤੇ ਢਾਂਚੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।