ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਰ ਇਸ ਤੋਂ ਪਹਿਲਾਂ ਰਾਬੜੀ ਨਿਵਾਸ ਪਹੁੰਚੇ ਆਰਜੇਡੀ ਦੇ ਰਾਜ ਸਭਾ ਸੰਸਦ ਮੈਂਬਰ ਮਨੋਜ ਝਾਅ ਨੇ ਮਹਾਂਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਾਡੀ ਸਰਕਾਰ ਬਣ ਰਹੀ ਹੈ।
ਪਟਨਾ: ਮਨੋਜ ਝਾਅ ਦਾ ਦਾਅਵਾ ਬਿਹਾਰ 'ਚ ਬਣ ਰਹੀਂ ਹੈ ਮਹਾਂਗਠਜੋੜ ਦੀ ਸਰਕਾਰ - ਬਿਹਾਰ ਚੋਣਾਂ
ਰਾਬੜੀ ਨਿਵਾਸ ਪਹੁੰਚੇ ਮਨੋਜ ਝਾਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਮਹਾਂਗਠਜੋੜ ਦੀ ਸਰਕਾਰ ਬਹੁਮਤ ਦੇ ਨਾਲ ਬਣਾਈ ਜਾ ਰਹੀ ਹੈ ਅਤੇ ਤੇਜਸ਼ਵੀ ਯਾਦਵ ਮੁੱਖ ਮੰਤਰੀ ਹੋਣਗੇ।
ਰਾਬੜੀ ਨਿਵਾਸ ਪਹੁੰਚੇ ਮਨੋਜ ਝਾਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਹਾਂਗਠਜੋੜ ਦੀ ਸਰਕਾਰ ਬਹੁਮਤ ਨਾਲ ਬਣ ਰਹੀ ਹੈ ਅਤੇ ਤੇਜਸਵੀ ਯਾਦਵ ਮੁੱਖ ਮੰਤਰੀ ਹੋਣਗੇ।
ਮਨੋਜ ਝਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਸਿਹਤ, ਸਿੱਖਿਆ, ਰੁਜ਼ਗਾਰ ਦਾ ਜੋ ਦਾਅਵਾ ਕੀਤਾ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ। ਬਿਹਾਰ ਦੇ ਲੋਕਾਂ ਨੇ ਮਹਾਂਗਠਜੋੜ ਦੇ ਹੱਕ ਵਿੱਚ ਵੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਦੀ ਹੈ ਤਾਂ ਸਭ ਤੋਂ ਵੱਡਾ ਮੁੱਦਾ ਪਰਵਾਸ ਨੂੰ ਰੋਕਣਾ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣ ਰਹੀ ਹੈ, ਕੁੱਝ ਘੰਟਿਆਂ ਦਾ ਇੰਤਜ਼ਾਰ ਕਰੋ, ਸਭ ਕੁਝ ਸਾਫ਼ ਹੋ ਜਾਵੇਗਾ।