ਸ੍ਰੀ ਫਤਿਹਗੜ੍ਹ ਸਾਹਿਬ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੰਗਾਲ 'ਚ ਅਮਿਤ ਸ਼ਾਹ ਦੇ ਕਾਫ਼ਿਲੇ 'ਤੇ ਹੋਏ ਹਮਲੇ ਨੂੰ ਨਿੰਦਣਯੋਗ ਕਿਹਾ ਹੈ, ਤੇ ਲੋਕਤੰਤਰ ਦੇਸ਼ ਵਿੱਚ ਗੁੰਡਾਗਰਦੀ ਦਾ ਕੋਈ ਸਥਾਨ ਨਹੀਂ ਹੈ। ਖੱਟਰ ਨੇ ਕਿਹਾ ਲੋਕ ਹੁਣ ਇਸ ਨੂੰ ਸਮਝ ਚੁੱਕੀ ਹੈ, ਤੇ ਜੋ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਕਰੇਗਾ ਲੋਕ ਉਸ ਨੂੰ ਸਬਕ ਸਿਖਾਉਣਗੇ।
ਪੱਛਮੀ ਬੰਗਾਲ 'ਚ ਅਮਿਤ ਸ਼ਾਹ ਦੇ ਕਾਫ਼ਿਲੇ 'ਤੇ ਹਮਲਾ ਨਿੰਦਣਯੋਗ ਹੈ: ਖੱਟਰ - ਸ੍ਰੀ ਫਤਿਹਗੜ੍ਹ ਸਾਹਿਬ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਰਬਾਰਾ ਸਿੰਘ ਗੁਰੂ ਦੇ ਪੱਖ ਵਿੱਚ ਰੱਖੀ ਉਦਯੋਗਪਤੀਆਂ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਅਮਲੋਹ ਵਿੱਚ ਪਹੁੰਚੇ ਸਨ।
ਮਨੋਹਰ ਲਾਲ ਖੱਟਰ
ਉੱਥੇ ਹੀ 1984 ਸਿੱਖ ਵਿਰੋਧੀ ਦੰਗਿਆਂ 'ਤੇ ਸੈਮ ਪਿਤਰੋਦਾ ਦੀ ਟਿੱਪਣੀ ਨੂੰ ਰਾਹੁਲ ਗਾਂਧੀ ਦੁਆਰਾ ਗ਼ਲਤ ਦੱਸਦਿਆਂ ਖੱਟਰ ਨੇ ਕਿਹਾ ਕਿ ਕਾਂਗਰਸ ਦੇ ਘਰ ਵਿੱਚ ਕਿਸੇ ਨੂੰ ਸੱਮਝ ਹੀ ਨਹੀਂ ਹੈ, ਕਿ ਕੀ ਬੋਲਣਾ ਹੈ ਕੀ ਨਹੀਂ ਤੇ ਫਿਰ ਮਾਫ਼ੀ ਮੰਗਦੇ ਹਨ।