ਸੋਨੀਪਤ: ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਸ਼ਮੀਰੀ ਬਹੂ ਵਾਲੇ ਬਿਆਨ ਉੱਤੇ ਸਫ਼ਾਈ ਪੇਸ਼ ਕੀਤੀ ਹੈ। ਉਨ੍ਹਾਂ ਨੇ ਰੈਲੀ ਵਿੱਚ ਦਿੱਤੇ ਗਏ ਬਿਆਨ ਉੱਤੇ ਇੱਕ ਕਲਿੱਪ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਕੁੱਝ ਮੀਡੀਆ ਚੈੱਨਲ ਅਤੇ ਨਿਊਜ਼ ਏਜੰਸੀਆਂ ਦੇ ਹਵਾਲੇ ਤੋਂ ਇੱਕ ਬਿਨਾ ਤੱਥਾਂ ਵਾਲੀ ਖ਼ਬਰ ਚਲਾਈ ਜਾ ਰਹੀ ਹੈ।
'ਕਸ਼ਮੀਰੀ ਬਹੂ' ਵਾਲੇ ਬਿਆਨ 'ਤੇ ਹਰਿਆਣਾ ਦੇ CM ਖੱਟੜ ਨੇ ਦਿੱਤੀ ਸਫ਼ਾਈ - haryana news
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਸ਼ਮੀਰੀ ਬਹੂ ਵਾਲੇ ਬਿਆਨ ਨੂੰ ਲੈ ਕੇ ਸਫ਼ਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਆਪਣੀ ਸਫ਼ਾਈ ਪੇਸ਼ ਕੀਤੀ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਦੱਸ ਦਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਣ ਤੋਂ ਬਾਅਦ ਸ਼ਨੀਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਦਾ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਹ ਕਹਿੰਦੇ ਦਿਖਾਈ ਦੇ ਰਹੇ ਸਨ ਕਿ ਪਹਿਲਾਂ ਓਪੀ ਧਨਖੜ ਨੇ ਕਿਹਾ ਸੀ ਕਿ ਜੇ ਹਰਿਆਣਾ ਵਿੱਚ ਕੁੜੀਆਂ ਦੀ ਗਿਣਤੀ ਘੱਟ ਹੋਈ ਤਾਂ ਬਿਹਾਰ ਤੋਂ ਨੂੰਹਾਂ ਲਿਆਉਣੀਆਂ ਪੈਣਗੀਆਂ। ਹੁਣ ਕੁਝ ਲੋਕ ਕਹਿ ਰਹੇ ਹਨ ਕਿ ਕਸ਼ਮੀਰ ਦਾ ਰਾਹ ਖੁੱਲ੍ਹ ਗਿਆ ਹੈ ਤਾਂ ਅਸੀਂ ਵੀ ਵਿਆਹ ਲਈ ਕਸ਼ਮੀਰੀ ਕੁੜੀ ਲਿਆ ਸਕਦੇ ਹਾਂ।
ਸੀਐੱਮ ਦਾ ਇਹ ਬਿਆਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਮੀਡੀਆ ਚੈੱਨਲਜ਼ ਅਤੇ ਨਿਊਜ਼ ਏਜੰਸੀਆਂ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਚਲਾਇਆ। ਇਸ ਤੋਂ ਬਾਅਦ ਸੀਐੱਮ ਖੱਟਰ ਨੇ ਟਵਿੱਟਰ ਰਾਹੀਂ ਸਫ਼ਾਈ ਵੀ ਪੇਸ਼ ਕੀਤੀ।