ਪੰਜਾਬ

punjab

ETV Bharat / bharat

ਮਨ ਕੀ ਬਾਤ: ਪੀਐੱਮ ਮੋਦੀ ਨੇ ਕਿਹਾ, ‘ਦੇਸ਼ ਹੁਣ ਖੁੱਲ੍ਹ ਗਿਆ ਹੈ, ਸਾਨੂੰ ਵਧੇਰੇ ਚੌਕਸ ਰਹਿਣ ਦੀ ਲੋੜ’ - lockdwon 5.0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਹਨ ਤੇ ਨਾਲ ਹੀ ਵਿਸ਼ੇਸ਼ ਰੇਲ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ। ਮਤਲਬ ਅਰਥਚਾਰੇ ਦਾ ਇੱਕ ਵੱਡਾ ਹਿੱਸਾ ਹੁਣ ਚੱਲ ਰਿਹਾ ਹੈ ਤੇ ਖੁੱਲ੍ਹ ਵੀ ਗਿਆ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

By

Published : May 31, 2020, 11:47 AM IST

Updated : May 31, 2020, 11:59 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੇ 65 ਵੇਂ ਭਾਗ ਵਿੱਚ ਇੱਕ ਵਾਰ ਮੁੜ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਤੁਹਾਡੇ ਨਾਲ ਮਨ ਕੀ ਬਾਤ ਕੀਤੀ ਸੀ, ਉਸ ਵੇਲੇ ਯਾਤਰੀ ਰੇਲ ਗੱਡੀਆਂ ਬੰਦ ਸਨ, ਬੱਸਾਂ ਬੰਦ ਸਨ, ਹਵਾਈ ਸੇਵਾ ਬੰਦ ਕੀਤੀ ਗਈ ਸੀ। ਇਸ ਵਾਰ ਬਹੁਤ ਕੁੱਝ ਖੁੱਲ ਚੁੱਕਾ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਹਨ, ਹੋਰ ਵਿਸ਼ੇਸ਼ ਰੇਲ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ। ਸਾਰੀਆਂ ਸਾਵਧਾਨੀਆਂ ਦੇ ਨਾਲ ਹਵਾਈ ਜਹਾਜ਼ਾਂ ਨੇ ਉਡਾਣ ਭਰਨੀ ਸ਼ੁਰੂ ਕਰ ਦੀ ਹੈ। ਹੌਲੀ ਹੌਲੀ ਉਦਯੋਗ ਚਲਣਾ ਸ਼ੁਰੂ ਹੋ ਗਏ ਹਨ, ਮਤਲਬ ਅਰਥਚਾਰੇ ਦਾ ਇੱਕ ਵੱਡਾ ਹਿੱਸਾ ਹੁਣ ਚੱਲ ਰਿਹਾ ਹੈ, ਖੁੱਲ੍ਹ ਗਿਆ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਰੀਆਂ ਦੇ ਸਮੂਹਕ ਯਤਨਾਂ ਨਾਲ ਕੋਰੋਨਾ ਵਿਰੁੱਧ ਲੜਾਈ ਬਹੁਤ ਮਜਬੂਤੀ ਨਾਲ ਲੜੀ ਜਾ ਰਹੀ ਹੈ। ਸਾਡੀ ਆਬਾਦੀ ਜ਼ਿਆਦਾਤਰ ਦੇਸ਼ਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ, ਫਿਰ ਵੀ ਸਾਡੇ ਦੇਸ਼ ਵਿੱਚ ਕੋਰੋਨਾ ਇੰਨੀ ਤੇਜ਼ੀ ਨਾਲ ਨਹੀਂ ਫੈਲ ਸਕੀਆ, ਜਿੰਨੀ ਇਹ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਫੈਲਿਆ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਕਾਰਨ ਹੋਈ ਮੌਤ ਦੀ ਦਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਹੈ। ਜੋ ਨੁਕਸਾਨ ਹੋਇਆ ਹੈ, ਉਸ ਦਾ ਦੁੱਖ ਸਾਨੂੰ ਸਾਰੀਆਂ ਨੂੰ ਹੈ, ਪਰ ਜੋ ਕੁੱਝ ਵੀ ਅਸੀਂ ਬਚਾ ਸਰਦੇ ਹਨ, ਉਹ ਨਿਸ਼ਚਤ ਤੌਰ 'ਤੇ ਦੇਸ਼ ਦੇ ਸਮੂਹਕ ਸੰਕਲਪ ਦਾ ਨਤੀਜਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਦੂਜਿਆਂ ਦੀ ਸੇਵਾ ਵਿੱਚ ਲੱਗੇ ਵਿਅਕਤੀ ਦੀ ਜ਼ਿੰਦਗੀ ਵਿੱਚ ਕੋਈ ਉਦਾਸੀ ਜਾਂ ਤਣਾਅ ਕਦੇ ਨਹੀਂ ਵੇਖਿਆ ਜਾਂਦਾ ਹੈ। ਉਸ ਦੀ ਜ਼ਿੰਦਗੀ ਵਿੱਚ, ਉਸ ਦੇ ਨਜ਼ਰੀਏ ਵਿੱਚ ਬਹੁਤ ਸਾਰਾ ਵਿਸ਼ਵਾਸ ਸਕਾਰਾਤਮਕਤਾ ਅਤੇ ਜੀਵਿਤਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਆਪਣੇ ਡਾਕਟਰ, ਨਰਸਿੰਗ ਸਟਾਫ, ਸਫਾਈਕਰਮੀ, ਪੁਲਿਸ ਕਰਮਚਾਰੀਆਂ, ਮੀਡੀਆ ਦੇ ਸਾਥੀ, ਇਹ ਸਭ ਬਹੁਤ ਸੇਵਾ ਕਰ ਰਹੇ ਹਨ। ਦੇਸ਼ ‘ਚ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਆਪਣੇ ਜਿੰਦਗੀ ਭਰ ਦੀ ਜਮਾ ਪੁੰਜੀ ਲੋਕ ਸੇਵਾ ‘ਚ ਦਾਨ ਕਰ ਦਿੱਤੀ। ਅਜਿਹੇ ਹੀ ਇੱਕ ਸੱਜਣ ਤਾਮਿਲਨਾਡੂ ਦੇ ਹਨ। ਕੇ ਸੀ. ਮੋਹਨ. ਸੀ. ਮੋਹਨ ਮਦੂਰੈ ਦੇ ਇੱਕ ਸੈਲੂਨ ਚਲਾਦੇ ਹਨ। ਉਨ੍ਹਾਂ ਧੀ ਦੇ ਵਿਆਹ ਲਈ ਜੋੜੀ ਸਾਰੀ ਰਾਸ਼ੀ ਨੂੰ ਦੇਸ਼ ਦੀ ਸੇਵਾ ਲਈ ਖਰਚ ਕਰ ਦਿੱਤੀ।”

ਪ੍ਰਧਾਨ ਮੰਤਰੀ ਨੇ ਕਿਹਾ, “ਵੂਮੈਨ ਸਵੈ-ਸਹਾਇਤਾ ਸਮੂਹ ਦੇ ਕੰਮ ਦੀਆਂ ਅਣਗਿਣਤ ਕਹਾਣੀਆਂ ਦੇਸ਼ ਦੇ ਸਾਰੇ ਹਿੱਸਿਆਂ ਤੋਂ ਸਾਡੇ ਕੋਲ ਆ ਰਹੀਆਂ ਹਨ। ਪਿੰਡਾਂ ਅਤੇ ਕਸਬਿਆਂ ਵਿੱਚ ਸਾਡੀਆਂ ਭੈਣਾਂ ਅਤੇ ਧੀਆਂ ਹਰ ਰੋਜ਼ ਮਾਸਕ ਬਣਾ ਰਹੀਆਂ ਹਨ। ਸਾਰੀਆਂ ਸਮਾਜਿਕ ਸੰਸਥਾਵਾਂ ਵੀ ਇਸ ਕਾਰਜ ਵਿੱਚ ਉਨ੍ਹਾਂ ਦਾ ਸਮਰਥਨ ਕਰ ਰਹੀਆਂ ਹਨ। ਅਜਿਹੀਆਂ ਕਿੰਨੀਆਂ ਉਦਾਹਰਣਾਂ ਹਰ ਦਿਨ ਵੇਖੀਆਂ ਅਤੇ ਸੁਣੀਆਂ ਜਾਂਦੀਆਂ ਹਨ। ਕਿੰਨੇ ਲੋਕ ਆਪਣੇ ਆਪ ਮੈਨੂੰ ਨਮੋ ਐਪ ਅਤੇ ਹੋਰ ਮਾਧਿਅਮ ਰਾਹੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਬਾਰੇ ਦੱਸ ਰਹੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਕੋਰੋਨਾ ਟੀਕਾ 'ਤੇ ਸਾਡੀਆਂ ਲੈਬਾਂ ਵਿੱਚ ਕੰਮ ਚੱਲ ਰਿਹਾ ਹੈ ਤੇ ਇਸ ‘ਤੇ ਦੁਨੀਆ ਭਰ ਦੀ ਨਜ਼ਰ ਹੈ ਤੇ ਸਾਰੀਆਂ ਦੀ ਆਸ਼ਾ ਵੀ ਹੈ। ਕਿਸਾ ਵੀ ਸਥਿਤੀ ਨੂੰ ਬਦਲਣ ਲਈ ਇੱਛਾ ਸ਼ਕਤੀ ਨਾਲ ਹੀ, ਬਹੁਤ ਕੁੱਝ ਇਨਵੇਸ਼ਨ ‘ਤੇ ਵੀ ਨਿਰਭਰ ਕਰਦਾ ਹੈ।

ਕੋਰੋਨਾ ਸੰਕਟ ਦੇ ਇਸ ਸਮੇਂ ਵਿੱਚ ਯੋਗਾ- ਅੱਜ, ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਇਹ ਵਾਇਰਸ ਸਾਡੀ ਸਾਹ ਪ੍ਰਣਾਲੀ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦਾ ਹੈ। ਯੋਗਾ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਪ੍ਰਾਣਾਯਾਮ ਹਨ ਜੋ ਸਾਹ ਪ੍ਰਣਾਲੀ ਨੂੰ ਮਜ਼ਬੂਤ ​​ਕਰਦੇ ਹਨ। ਇਹ ਇੱਕ ਸਮੇਂ ਦੀ ਜਾਂਚ ਕੀਤੀ ਗਈ ਤਕਨੀਕ ਹੈ। ਕਪਲਭਤੀ ਅਤੇ ਅਨੂਲੋਮ-ਵਿਲੋਮ, ਪ੍ਰਾਣਾਯਮ ਜ਼ਿਆਦਾਤਰ ਲੋਕਾਂ ਨੂੰ ਜਾਣੂ ਹੋਣਗੇ, ਪਰ ਇੱਥੇ ਬਹੁਤ ਸਾਰੀਆਂ ਕਿਸਮਾਂ ਦੇ ਪ੍ਰਾਣਾਯਮ ਹਨ ਜਿਵੇਂ ਭਾਸਤਰਿਕਾ, ਸ਼ੀਤਾਲੀ, ਭਰਮਾਰੀ ਜਿਨ੍ਹਾਂ ਨੂੰ ਤੁਹਾਡੀ ਜ਼ਿੰਦਗੀ ਵਿੱਚ ਅਪਣਾਉਣ ਲ਼ਈ ਕਈ ਫਾਇਦੇ ਮਿਲਦੇ ਹਨ। ਪ੍ਰਧਾਨ ਮੰਤਰੀ ਨੇ 5 ਜੂਨ ਵਾਤਾਵਰਣ ਦਿਹਾੜੇ ਮੌਕੇ ਹਰ ਇੱਕ ਵਿਅਕਤੀ ਨੂੰ ਰੁੱਖ ਲਾਉਂਣ ਦਾ ਵੀ ਸੰਦੇਸ਼ ਦਿੱਤਾ।

Last Updated : May 31, 2020, 11:59 AM IST

ABOUT THE AUTHOR

...view details