ਬ੍ਰਿਸਬਨ: ਮਰਹੂਮ ਮਨਮੀਤ ਅਲੀਸ਼ੇਰ ਕਤਲ ਕੇਸ ਦੀ ਬ੍ਰਿਸਬੇਨ ਦੀ ਕੋਰੋਨਰ ਅਦਾਲਤ ਵਿੱਖੇ 17 ਤੋਂ 27 ਮਾਰਚ ਤੱਕ ਹੋਣ ਵਾਲੀ ਸੁਣਵਾਈ ਵੀ ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋ ਗਈ ਹੈ। ਇਸ ਸਬੰਧੀ ਮਰਹੂਮ ਦੇ ਭਰਾ ਅਮਿਤ ਅਲੀਸ਼ੇਰ ਨੇ ਦੱਸਿਆ ਕਿ ਅਦਾਲਤ ਨੇ ਕੋਰੋਨਰ ਇਨਕੁਇਸਟ ਦੀ ਸੁਣਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।
ਕੋਰੋਨਾ ਵਾਇਰਸ ਕਾਰਨ ਮਨਮੀਤ ਅਲੀਸ਼ੇਰ ਕਤਲ ਕੇਸ ਦੀ ਸੁਣਵਾਈ ਮੁਲਤਵੀ
ਮਨਮੀਤ ਅਲੀਸ਼ੇਰ ਕਤਲ ਕੇਸ ਦੀ ਬ੍ਰਿਸਬੇਨ ਦੀ ਕੋਰੋਨਰ ਅਦਾਲਤ ਵਿੱਖੇ 17 ਤੋਂ 27 ਮਾਰਚ ਤੱਕ ਹੋਣ ਵਾਲੀ ਸੁਣਵਾਈ ਵੀ ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋ ਗਈ ਹੈ।
ਫ਼ੋਟੋ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਇਸ ਕੇਸ ਦੀ ਸੁਣਵਾਈ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2016 ਵਿੱਚ ਬ੍ਰਿਸਬੇਨ 'ਚ ਡਰਾਈਵਰ ਮਨਮੀਤ ਅਲੀਸ਼ੇਰ ਨੂੰ ਜੀਉਂਦਾ ਸਾੜ ਦਿੱਤਾ ਸੀ, ਜਿਸ ਵੇਲੇ ਇਹ ਵਾਰਦਾਤ ਹੋਈ ਸੀ ਉਸ ਵੇਲੇ ਮਨਮੀਤ ਡਰਾਈਵਿੰਗ ਕਰ ਰਿਹਾ ਸੀ।
ਹਮਲਾਵਰ ਵੱਲੋਂ ਮਨਮੀਤ ਉੱਤੇ ਜਲਨਸ਼ੀਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਸੀ। ਤਕਰੀਬਨ 2 ਸਾਲ ਤੱਕ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਸਬੰਧਤ ਸਾਰੇ ਕੇਸ ਵੀ ਖਾਰਜ ਕਰ ਦਿੱਤੇ ਗਏ ਸਨ।