ਨਵੀਂ ਦਿੱਲੀ: ਮਨੀਪੁਰ ਦੇ 5 ਕਾਂਗਰਸੀ ਵਿਧਾਇਕ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ। ਪੰਜ ਵਿਧਾਇਕਾਂ ਵਿੱਚ ਕਾਂਗਰਸ ਵਿਧਾਇਕ ਦਲ ਨੇ ਨੇਤਾ ਇਬੋਬੀ ਸਿੰਘ ਦਾ ਭਤੀਜਾ ਓਕਾਰਾਮ ਹੈਨਰੀ ਸਿੰਘ ਵੀ ਸ਼ਾਮਿਲ ਹੈ। ਸਾਰੇ ਵਿਧਾਇਕਾਂ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਪਾਰਟੀ ਦੀ ਮੈਂਬਰਸ਼ਿਪ ਦਵਾਈ।
ਮਨੀਪੁਰ ਦੇ 5 ਕਾਂਗਰਸੀ ਵਿਧਾਇਕ ਭਾਜਪਾ 'ਚ ਸ਼ਾਮਿਲ - ਇਬੋਬੀ ਸਿੰਘ ਦਾ ਭਤੀਜਾ ਓਕਾਰਾਮ ਹੈਨਰੀ ਸਿੰਘ
ਮਨੀਪੁਰ ਵਿੱਚ ਕਾਂਗਰਸ ਦੀ ਟਿਕਟ ਉੱਤੇ ਚੁਣੇ ਗਏ 5 ਕਾਂਗਰਸੀ ਵਿਧਾਇਕ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਵੀ ਮੌਜੂਦ ਸੀ।
ਤਸਵੀਰ
ਇਸ ਮੌਕੇ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਵੀ ਮੌਜੂਦ ਸਨ। ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਾਰੇ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਦੇ ਕੋਮੀ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ।