ਕੋਵਿਡ -19 : ਤਾਲਾਬੰਦੀ ਦੌਰਾਨ ਡਾਇਬਟੀਜ਼ ’ਤੇ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖੋਦੇਸ਼ ਵਿੱਚ ਕੋਵਿਡ-19 ਸਾਨੂੰ ਹਰ ਇੱਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਵਿੱਚ ਲੱਖਾਂ ਡਾਇਬਟੀਜ਼ ਦੇ ਸ਼ਿਕਾਰ ਵਿਅਕਤੀ ਹਨ। ਭਾਰਤ 'ਚ ਲਗਭਗ 70 ਮਿਲੀਅਨ ਲੋਕ ਡਾਇਬਟੀਜ਼ ਤੋਂ ਪੀੜਤ ਹਨ। ਜੇਕਰ ਅਸੀਂ ਇਹ ਮੰਨ ਲਈਏ ਕਿ ਇੱਕ ਪਰਿਵਾਰ ਵਿੱਚ ਪੰਜ ਮੈਂਬਰ ਹੁੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ 350 ਮਿਲੀਅਨ ਵਿਅਕਤੀ ਡਾਇਬਟੀਜ਼ ਤੋਂ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਤਣਾਅ ਅਤੇ ਘਬਰਾਹਟ ਡਾਇਬਟੀਜ਼ ਨੂੰ ਪ੍ਰਭਾਵਿਤ ਕਰਦੇ ਹਨ ਤੇ ਇਹ ਡਾਇਬਟੀਜ਼ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਥਿਤੀ ਨੂੰ ਖਰਾਬ ਕਰ ਸਕਦੇ ਹਨ।
ਡਾਇਬਟੀਜ਼ ਤੋਂ ਪੀੜਤਾਂ ਨੂੰ ਕੋਵਿਡ-19 ਦਾ ਖ਼ਤਰਾ:
ਦੇਸ਼ ਦੇ ਹੋਰ ਲੋਕਾਂ ਵਾਂਗ ਡਾਇਬਟੀਜ਼ ਤੋਂ ਪੀੜਤ ਵਿਅਕਤੀਆਂ ਦੇ ਵੀ ਕੋਰੋਨਵਾਇਰਸ ਤੋਂ ਸੰਕਰਮਿਤ ਹੋਣ ਦਾ ਖ਼ਤਰਾ ਹੈ। ਜੇਕਰ ਡਾਇਬਟੀਜ਼ ਵਾਲੇ ਲੋਕਾਂ ਨੂੰ ਕੋਵਿਡ-19 ਹੋ ਜਾਂਦਾ ਹੈ ਤਾਂ ਦੂਜਿਆਂ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਡਾਇਬਟੀਜ਼ ਵਾਲਿਆਂ ਵਿੱਚ ਇਸ ਦੇ ਗੰਭੀਰ ਲੱਛਣ ਅਤੇ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਹ ਉਨ੍ਹਾਂ ਦੇਸ਼ਾਂ 'ਚ ਦੇਖਿਆ ਗਿਆ ਹੈ ਜਿੱਥੇ ਇਹ ਮਹਾਂਮਾਰੀ ਸਾਡੇ ਤੋਂ ਪਹਿਲਾਂ ਫੈਲੀ ਹੈ। ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨ ਵਾਲੇ ਜ਼ਿਆਦਾਤਰ ਲੋਕ ਡਾਇਬਟੀਜ਼ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ 60 ਸਾਲ ਤੋਂ ਵੱਧ ਉਮਰ ਦੇ ਡਾਇਬਟੀਜ਼ ਮਰੀਜ਼ਾਂ ਨੂੰ ਕੋਵਿਡ-19 ਦਾ ਸਭ ਤੋਂ ਵਧ ਖ਼ਤਰਾ ਹੈ।
ਕੋਵਿਡ-19 ਦਾ ਡਾਇਬਟੀਜ਼ ਪੀੜਤ 'ਤੇ ਅਸਰ :
ਜਦੋਂ ਡਾਇਬਟੀਜ਼ ਵਾਲਾ ਵਿਅਕਤੀ ਕੋਰੋਨਾਵਾਇਰਸ ਤੋਂ ਸੰਕਰਮਿਤ ਹੋ ਜਾਂਦਾ ਹੈ ਤਾਂ ਉਸ ਦਾ ਬਲੱਡ ਸ਼ੂਗਰ ਕੰਟਰੋਲ ਪ੍ਰਭਾਵਿਤ ਹੋ ਜਾਂਦਾ ਹੈ। ਉਸ ਵਿਅਕਤੀ ਦਾ ਸਰੀਰ ਵਾਇਰਸ ਦੀ ਲਾਗ ਨਾਲ ਲੜਨ ਲਈ ਜ਼ਿਆਦਾ ਸਮਾਂ ਲਗਾਏਗਾ, ਸਿੱਟੇ ਵਜੋਂ ਬਲੱਡ ਸ਼ੂਗਰ ਪੱਧਰ ਵਧਣ ਅਤੇ ਘਟਣ ਦੀ ਸਮੱਸਿਆ ਆ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਡਾਇਬਟੀਜ਼ ਸਰੀਰ ਦੇ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਨੂੰ ਨਿਯੰਤਰਣ ਵਿੱਚ ਨਾ ਕਰਨ ’ਤੇ ਅੱਖਾਂ, ਪੈਰਾਂ, ਗੁਰਦਿਆਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸਮੱਸਿਆਵਾਂ ਵਧ ਜਾਂਦੀਆਂ ਹਨ। ਇਸ ਲਈ ਡਾਇਬਟੀਜ਼ ਵਾਲੇ ਵਿਅਕਤੀਆਂ ਨੂੰ ਜ਼ਿਆਦਾ ਸਾਵਧਾਨ ਰਹਿਣ ਅਤੇ ਕੋਵਿਡ-19 ਦੀ ਰੋਕਥਾਮ ਲਈ ਦਿੱਤੀ ਗਈ ਸਲਾਹ ਦਾ ਪਾਲਣ ਦੂਜਿਆਂ ਦੀ ਤੁਲਨਾ ਵਿੱਚ ਜ਼ਿਆਦਾ ਸਖ਼ਤੀ ਨਾਲ ਕਰਨ ਚਾਹੀਦਾ ਹੈ।