ਪੰਜਾਬ

punjab

ETV Bharat / bharat

ਦਿੱਲੀਵਾਸੀ ਨੇ ਮਣੀਪੁਰ ਦੀ ਕੁੜੀ 'ਤੇ ਥੁੱਕਿਆ, ਕੋਰੋਨਾ ਕਹਿ ਕੇ ਹੋਇਆ ਫ਼ਰਾਰ - ਕੋਰੋਨਾ ਵਾਇਰਸ

ਇਸ ਘਟੀਆ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਿਅਕਤੀ ਫ਼ਰਾਰ ਹੋ ਗਿਆ। ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਦਫ਼ਤਰ
ਦਿੱਲੀ ਦਫ਼ਤਰ

By

Published : Mar 23, 2020, 1:51 PM IST

ਨਵੀਂ ਦਿੱਲੀ: ਮੁਖਰਜੀ ਨਗਰ ਦੇ ਵਿਜੇ ਨਗਰ ਇਲਾਕੇ ਵਿੱਚ ਐਤਵਾਰ ਰਾਤ ਨੂੰ ਮਣੀਪੁਰ ਦੀ ਰਹਿਣ ਵਾਲੀ ਕੁੜੀ ਨਾਲ ਦੁਰਵਿਵਹਾਰ ਕੀਤਾ ਗਿਆ। ਸਕੂਟਰੀ ਸਵਾਰ ਇੱਕ ਵਿਅਕਤੀ ਨੇ ਪਹਿਲਾਂ ਕੁੜੀ ਉੱਤੇ ਗੁਟਕਾ ਥੁੱਕ ਦਿੱਤਾ ਅਤੇ ਫਿਰ ਉਸ ਨੂੰ ਕੋਰੋਨਾ ਕਿਹਾ।

ਇਸ ਘਟੀਆ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਿਅਕਤੀ ਫ਼ਰਾਰ ਹੋ ਗਿਆ। ਪੁਲਿਸ ਨੇ ਕੁੜੀ ਦੇ ਬਿਆਨਾਂ ਜੇ ਆਧਾਰ ਤੇ ਮਾਮਲਾ ਦਰਜ ਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦੇ ਮੁਤਾਬਕ ਮਣੀਪੁਰ ਦੀ ਰਹਿਣ ਵਾਲੀ ਕੁੜੀ ਵਿਜੇ ਨਗਰ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ। ਐਤਵਾਰ ਰਾਤ ਜਦੋਂ ਉਹ ਆਪਣੇ ਘਰ ਵਾਪਸ ਆ ਰਹੀ ਸੀ ਇਸ ਦੌਰਾਨ ਇੱਕ ਸਕੂਟਰੀ ਨੇ ਆਏ ਵਿਅਕਤੀ ਨੇ ਉਸ ਤੇ ਭੱਦੀ ਟਿੱਪਣੀ ਕੀਤੀ ਅਤੇ ਗੁਟਕਾ ਥੁੱਕ ਦਿਤਾ। ਇਸ ਤੋਂ ਬਾਅਦ ਉਸ ਨੂੰ ਕੋਰੋਨਾ ਕਹਿ ਕੇ ਫ਼ਰਾਰ ਹੋ ਗਿਆ।

ਕੁੜੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਉਸ ਇਲਾਕੇ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਤਰੀ ਪੁਰਬੀ ਲੋਕਾਂ ਨਾਲ ਹੋ ਰਹੇ ਇਹੋ ਜਿਹੇ ਵਤੀਰੇ ਨਾਲ ਉੱਥੋਂ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਹੋ ਜਿਹੇ ਬੰਦਿਆ ਕਰ ਕੇ ਕਈ ਵਾਰ ਪੂਰੇ ਇਲਾਕੇ ਦਾ ਨਾਂਅ ਖ਼ਰਾਬ ਹੋ ਜਾਂਦਾ ਹੈ।

ABOUT THE AUTHOR

...view details