ਨਵੀਂ ਦਿੱਲੀ/ਫਰੀਦਾਬਾਦ: ਕਹਿੰਦੇ ਹਨ ਕਿ ਜਿਹੜੀ ਚੀਜ਼ ਸ਼ਿੱਦਤ ਨਾਲ ਮੰਗੀ ਜਾਵੇ, ਉਹ ਮਿਲਦੀ ਜ਼ਰੂਰ ਹੈ। ਕੁਝ ਅਜਿਹਾ ਹੀ ਫਰੀਦਾਬਾਦ ਦੇ ਸਦਪੁਰ ਪਿੰਡ ਦੇ ਰਹਿਣ ਵਾਲੇ ਕੂੜੇ ਰਾਮ ਦੇ ਨਾਲ ਹੋਇਆ ਹੈ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਜਦੋਂ ਉਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣਗੇ ਤਾਂ ਉਹ ਆਪਣੇ ਘਰ ਹੈਲੀਕਾਪਟਰ ਵਿੱਚ ਬੈਠਕੇ ਜਾਣਗੇ।
ਬਚਪਨ ਦਾ ਸੁਫ਼ਨਾ ਕੀਤਾ ਪੂਰਾ
ਮੰਗਲਵਾਰ ਨੂੰ ਜਦੋਂ ਉਹ ਸਕੂਲ ਤੋਂ ਰਿਟਾਇਰ ਹੋਏ ਤਾਂ ਹੈਲੀਕਾਪਟਰ ਵਿੱਚ ਬੈਠਕੇ ਆਪਣੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਹੈਲੀਕਾਪਟਰ ਨਾਲ ਪਿੰਡ ਦੇ ਚੱਕਰ ਵੀ ਲਗਾਏ। ਹੈਲੀਕਾਪਟਰ ਤੋਂ ਉਤਰਦਿਆਂ ਹੀ ਕੂੜੇ ਰਾਮ ਨੇ ਕਿਹਾ ਕਿ ਅੱਜ ਮੇਰੀ ਤਮੰਨਾ ਪੂਰੀ ਹੋ ਗਈ ਹੈ। ਬਚਪਨ ਤੋਂ ਹੈਲੀਕਾਪਟਰ ਵਿੱਚ ਬੈਠਣ ਦਾ ਮੇਰਾ ਸੁਫ਼ਨਾ ਸੀ। ਨੌਕਰੀ ਦੇ ਦੌਰਾਨ ਤਾਂ ਇਹ ਸੰਭਵ ਨਹੀਂ ਹੋ ਸਕਿਆ, ਪਰ ਰਿਟਾਇਰਮੈਂਟ ਉੱਤੇ ਪੂਰਾ ਹੋ ਗਿਆ।
ਰਿਟਾਇਰਮੈਂਟ ਤੋਂ ਬਾਅਦ ਹੈਲੀਕਾਪਟਰ 'ਤੇ ਘਰ ਪੁੱਜਿਆ ਸਰਕਾਰੀ ਕਰਮਚਾਰੀ, ਪੂਰਾ ਕੀਤਾ ਸੁਫ਼ਨਾ - etv bharat
ਫਰੀਦਾਬਾਦ ਵਿੱਚ ਚੌਥੀ ਸ਼੍ਰੇਣੀ ਦੇ ਕਰਮਚਾਰੀ ਕੂੜੇ ਰਾਮ ਨੇ ਰਿਟਾਇਰਮੈਂਟ ਦੇ ਦਿਨ ਹੈਲੀਕਾਪਟਰ ਦੀ ਸਵਾਰੀ ਕੀਤੀ। ਕੂੜੇ ਰਾਮ ਦਾ ਸੁਫ਼ਨਾ ਸੀ ਕਿ ਉਹ ਇੱਕ ਦਿਨ ਹੈਲੀਕਾਪਟਰ ਵਿੱਚ ਬੈਠਕੇ ਸੈਰ ਕਰਨ, ਜਿਸਨੂੰ ਉਨ੍ਹਾਂ ਨੇ ਆਪਣੇ ਰਿਟਾਇਰਮੈਂਟ ਦੇ ਦਿਨ ਪੂਰਾ ਕੀਤਾ।
ਵੀਡੀਓ ਵੇਖਣ ਲਈ ਕਲਿੱਕ ਕਰੋ
1979 ਵਿੱਚ ਕੂੜੇ ਰਾਮ ਨੂੰ ਹਰਿਆਣਾ ਸਿੱਖਿਆ ਵਿਭਾਗ ਵਿੱਚ ਚੌਥੀ ਸ਼੍ਰੇਣੀ ਦੇ ਕਰਮਚਾਰੀ ਦੀ ਨੌਕਰੀ ਮਿਲੀ ਸੀ। ਇਨ੍ਹਾਂ ਦੀ ਪਹਿਲੀ ਪੋਸਟਿੰਗ ਨੀਮਕਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੋਈ। ਉਦੋਂ ਤੋਂ ਉਹ ਇਸ ਸਕੂਲ ਵਿੱਚ ਸੇਵਾਵਾਂ ਦੇ ਰਹੇ ਸਨ। 60 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਰਿਟਾਇਰਮੈਂਟ ਹੋਈ। ਕੂੜੇ ਰਾਮ ਦੇ ਪਰਿਵਾਰ ਵਿੱਚ ਪਤਨੀ ਰਾਮਵਤੀ ਤੋਂ ਇਲਾਵਾ 3 ਪੁੱਤਰ ਅਤੇ ਇੱਕ ਧੀ ਹੈ। ਉਨ੍ਹਾਂ ਦੇ ਸਾਰੇ ਬੱਚੇ ਵਿਆਹੇ ਹੋਏ ਹਨ।
ਲੋਕਾਂ ਨੂੰ ਲੱਗਿਆ ਕੋਈ ਵੱਡਾ ਆਗੂ ਆਇਆ ਹੈ
ਜਦੋਂ ਕੂੜੇ ਰਾਮ ਪਿੰਡ ਪੁੱਜੇ ਤਾਂ ਉੱਥੇ ਮੌਜੂਦ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਆਗੂ ਪਿੰਡ ਦਾ ਦੌਰਾ ਕਰਨ ਆਇਆ ਹੈ। ਹੈਲੀਕਾਪਟਰ 'ਚ ਘੁੰਮਣ ਦਾ ਕੁੱਲ ਖਰਚਾ ਲਗਭਗ 3.5 ਲੱਖ ਰੁਪਏ ਆਇਆ। ਕੂੜੇ ਰਾਮ ਨੇ ਆਪਣੇ ਪਰਿਵਾਰ ਨੂੰ ਵੀ ਹੈਲੀਕਾਪਟਰ 'ਤੇ ਸੈਰ ਕਰਵਾਈ।