ਬੈਂਗਲੁਰੂ: ਸੀਏਏ ਦੇ ਵਿਰੋਧ 'ਚ ਪ੍ਰਦਰਸ਼ਨ ਵਿਚਾਲੇ ਫਿਰਕੂਵਾਦੀ ਤਾਕਤਾਂ ਹਿੰਸਾ ਬੰਦ ਕਰਨ ਦਾ ਨਾਂਅ ਨਹੀਂ ਲੈ ਰਹੀਆਂ। ਇਸ ਦੌਰਾਨ ਹੀ ਕਰਨਾਟਕ ਦੇ ਸ਼ਹਿਰ ਬੰਗਲੁਰੂ 'ਚ ਸੀਏਏ ਦੇ ਸਮਰਥਨ 'ਚ ਐਤਵਾਰ ਨੂੰ ਰੈਲੀ ਤੋਂ ਵਾਪਸ ਆ ਰਹੇ ਵਰੁਣ ਨਾਂਅ ਦੇ ਵਿਅਕਤੀ 'ਤੇ ਹਮਲੇ ਹੋਣ ਦੀ ਘਟਨਾ ਸਾਹਮਣੇ ਆਈ ਹੈ।
CAA ਸਮਰਥਨ ਰੈਲੀ ਤੋਂ ਪਰਤ ਰਹੇ ਵਿਅਕਤੀ 'ਤੇ ਹਮਲਾ - CAA support
ਬੈਂਗਲੁਰੂ 'ਚ ਸੀਏਏ ਦੀ ਸਮਰਥਨ ਰੈਲੀ ਤੋਂ ਵਾਪਸ ਪਰਤ ਰਹੇ ਵਿਅਕਤੀ 'ਤੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਵਾਲੇ ਹਥਿਆਰ ਨਾਲ ਹਮਲਾ ਕੀਤਾ।
ਫ਼ੋਟੋ
ਦੱਸਿਆ ਜਾ ਰਿਹਾ ਹੈ ਕਿ ਬੈਂਗਲੁਰੂ ਦੇ ਡੀਸੀਪੀ ਵੈਸਟ ਬੀ ਰਮੇਸ਼ ਨੇ ਐਤਵਾਰ ਨੂੰ ਨਿਉਜ਼ ਏਜੰਸੀ ਨੂੰ ਦੱਸਿਆ ਕਿ ਉਕਤ ਵਿਅਕਤੀ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਇਕ ਰੈਲੀ ਤੋਂ ਵਾਪਸ ਆ ਰਿਹਾ ਸੀ ਕਿ ਅਣਪਛਾਤੇ ਵਿਅਕਤੀ ਨੇ ਉਸ 'ਤੇ ਤੇਜ਼ਧਾਰ ਵਾਲੇ ਹਥਿਆਰ ਨਾਲ ਹਮਲਾ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਹਮਲੇ 'ਚ ਵਰੁਣ ਖਨੋਖੂਨ ਹੋ ਗਿਆ ਸੀ। ਇਸ ਦੌਰਾਨ ਮੌਕੇ ਪੁੱਜੀ ਪੁਲਿਸ ਨੇ ਵਰੁਣ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦੋਸ਼ਿਆਂ ਦੀ ਭਾਲ ਕਰ ਰਹੀ ਹੈ।
TAGGED:
CAA support